ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਬੁਲੰਦ ਹੌਸਲੇ ਦੀ ਮਾਲਕ, ਸੀਰੜੀ ਸੋਚ ਦੀ ਧਾਰਨੀ ਤੇ ਆਪਣੀ ਤਾਕਤ ਦੇ ਸਦਕਾ ਵੀਲ੍ਹ ਚੇਅਰ ਦੇ ਸਹਾਰੇ ਮਾਊਾਟ ਐਵਰੈਸਟ ਦੇ ਬੇਸ ਕੈਂਪ 'ਤੇ ਪੁੱਜ ਕੇ ਸਮੁੱਚੇ ਸੰਸਾਰ ਅੰਦਰ ਪੰਜਾਬ ਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕਰਨ ਵਾਲੀ ਡਾ. ਰੁਪਿੰਦਰ ਕੌਰ ਕੇਵਲ ਇਕ ਬਿਹਤਰੀਨ ਹੈਡੀਕੈਂਪ ਪਰਬਤਾਰੋਹੀ ਨਹੀਂ ਬਣੀ ਬਲਕਿ ਸਿੱਖ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੀ ਜਾਬਾਜ਼ ਤੇ ਦਲੇਰ ਧੀ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ ਹੈ | ਇਹ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਅੰਮਿ੍ਤਪਾਲ ਸਿੰਘ ਨੇ ਅੱਜ ਹੈਡੀਕੈਂਪ ਪਰਬਤਾਰੋਹੀ ਤੇ ਪੰਜਾਬ ਦੀ ਬਹਾਦਰ ਧੀ ਵਜੋਂ ਪ੍ਰਸਿੱਧ ਹੋਈ ਡਾ. ਰੁਪਿੰਦਰ ਕੌਰ ਨੂੰ ਸਨਮਾਨਿਤ ਕਰਨ ਹਿਤ ਯੂਨਾਈਟਿਡ ਸਿੱਖਸ ਵਲੋਂ ਕਰਵਾਏ ਗਏ ਇਕ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਕਿਹਾ ਕਿ ਪਿਛਲੇ ਦਿਨੀਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ ਦੇ ਬੇਸ ਕੈਂਪ 'ਤੇ ਆਪਣੀ ਵੀਲ੍ਹ ਚੇਅਰ ਦੇ ਸਹਾਰੇ ਪੁੱਜ ਕੇ ਜਿੱਤ ਦਾ ਪਰਚੰਮ ਲਹਿਰਾਉਣ ਵਾਲੀ 40 ਸਾਲਾ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਰੁਪਿੰਦਰ ਕੌਰ (ਹੈਡੀਕੈਂਪ ਪਰਬਤਾਰੋਹੀ) ਨੇ ਜੋ ਨਵਾਂ ਇਤਿਹਾਸ ਸਿਰਜਿਆ ਹੈ, ਉਹ ਸਮੁੱਚੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਲਈ ਇਕ ਮਿਸਾਲ ਬਣਿਆ ਹੈ | ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਦੇ ਰਾਜਗੁਰੂ ਨਗਰ ਨਿਵਾਸੀ ਤੇ ਡਾ. ਰੁਪਿੰਦਰ ਕੌਰ ਦੇ ਪਿਤਾ ਮੇਜਰ ਸਿੰਘ ਦੀ ਸ਼ਲਾਘਾ ਕੀਤੀ | ਇਸ ਦੌਰਾਨ ਆਪਣੇ ਦਿਲੀ ਜਜਬਾਤਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਡਾ. ਰੁਪਿੰਦਰ ਕੌਰ ਨੇ ਇਸ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਵਿਕਲਾਂਗ ਖਿਡਾਰੀਆਂ ਦੀ ਜਿੱਤ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਸੁਰਿੰਦਰ ਸਿੰਘ ਮੱਕੜ, ਭੁਪਿੰਦਰ ਸਿੰਘ ਮੱਕੜ, ਪ੍ਰੀਤਮ ਸਿੰਘ ਕਿ੍ਸ਼ਨ ਸਿੰਘ, ਬੀਬਾ ਤਰਨਜੀਤ ਕੌਰ, ਮਨਪ੍ਰੀਤ ਕੌਰ, ਅਜੀਤ ਕੌਰ, ਸੁਮਨਜੀਤ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |