ਲੁਧਿਆਣਾ, 4 ਜੂਨ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਸਮਰ ਕੈਂਪ 2026 ਦਾ ਉਦਘਾਟਨ ਉਤਸ਼ਾਹਪੂਰਵਕ ਮਾਹੌਲ ਵਿਚ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਨੇ ਗੁਬਾਰੇ ਉਡਾ ਕੇ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਨੰੂ ਛੁੱਟੀਆਂ ਦਾ ਚੰਗਾ ਇਸਤੇਮਾਲ ਕਰਦੇ ਹੋਏ ਆਪਣੀਆਂ ਲੁਕੀਆਂ ਪ੍ਰਤਿਭਾਵਾਂ ਨੰੂ ਨਿਖਾਰਨ ਲਈ ਪ੍ਰੇਰਿਤ ਕੀਤਾ | 1 ਤੋਂ 11 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਹਿਲੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੇਡਾਂ, ਸੰਗੀਤ, ਨਾਚ, ਕਲਾ, ਯੋਗਾ, ਸ਼ਤਰੰਜ, ਕਾਈਕਵਾਂਡੋ, ਵਿਗਿਆਨਕ ਪ੍ਰਯੋਗ, ਖਾਣਾ ਬਣਾਉਣ ਅਤੇ ਸ਼ਖਸੀਅਤ ਵਿਕਾਸ ਨਾਲ ਸਬੰਧਿਤ ਕਈ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੰੂ ਮਿਲਿਆ | ਸਕੂਲ ਪ੍ਰਬੰਧਨ ਅਨੁਸਾਰ ਇਹ ਕੈਂਪ ਬੱਚਿਆਂ ਦੇ ਆਤਮ ਵਿਸ਼ਵਾਸ, ਟੀਮ ਵਰਕ, ਸੰਚਾਰ ਹੁਨਰ ਅਤੇ ਸਰਵਪੱਖੀ ਵਿਕਾਸ ਨੰੂ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ |