25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਾਤਾਵਰਨ ਦੀ ਰੱਖਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਇਕ ਨੈਤਿਕ ਜ਼ਿੰਮੇਵਾਰੀ-ਬੈਨੀਪਾਲ

ਅਜੀਤ ਡੈਸਕ 06-06-2026
ਭਾਮੀਆਂ ਕਲਾਂ, 5 ਜੂਨ (ਜਤਿੰਦਰ ਭੰਬੀ)-ਹਰ ਸਾਲ ਵਿਸ਼ਵ ਵਾਤਾਵਰਨ ਦਿਵਸ ਸਾਨੂੰ ਸਾਡੀ ਉਸ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ, ਜੋ ਸਾਡੀ ਇਸ ਧਰਤੀ ਪ੍ਰਤੀ ਹੈ, ਜਿਸ ਨੂੰ ਅਸੀਂ ਆਪਣਾ ਘਰ ਕਹਿੰਦੇ ਹਾਂ | ਫਿਰ ਵੀ ਵਾਤਾਵਰਨ ਦੀ ਸੁਰੱਖਿਆ ਨੂੰ ਸਿਰਫ਼ ਇਕ ਦਿਨ ਦੀਆਂ ਜਾਗਰੂਕਤਾ ਮੁਹਿੰਮਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਇਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਪੀ.ਏ.ਸੀ. ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਵਧਦਾ ਤਾਪਮਾਨ, ਘਟਦਾ ਜਾ ਰਿਹਾ ਹਰਿਆਵਲ ਦਾ ਦਾਇਰਾ, ਪ੍ਰਦੂਸ਼ਿਤ ਹੋ ਰਹੇ ਪਾਣੀ ਦੇ ਸਰੋਤ ਅਤੇ ਲਗਾਤਾਰ ਵਧ ਰਹੀ ਕੂੜੇ-ਕਰਕਟ ਦੀ ਮਾਤਰਾ ਸਾਡੇ ਸਾਹਮਣੇ ਗੰਭੀਰ ਚੁਣੌਤੀਆਂ ਹਨ | ਉਨ੍ਹਾਂ ਕਿਹਾ ਕਿ ਇਕ ਬੂਟਾ ਲਗਾਉਣਾ, ਪਲਾਸਟਿਕ ਦੀ ਵਰਤੋਂ ਘਟਾਉਣਾ, ਪਾਣੀ ਦੀ ਬੱਚਤ ਕਰਨਾ ਅਤੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਦੇਖਣ ਨੂੰ ਭਾਵੇਂ ਛੋਟੇ ਕਦਮ ਲੱਗਦੇ ਹਨ, ਪਰ ਸਮੂਹਿਕ ਤੌਰ 'ਤੇ ਇਹ ਇਕ ਬਹੁਤ ਵੱਡਾ ਪ੍ਰਭਾਵ ਪਾਉਂਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਸ਼ਵ ਵਾਤਾਵਰਨ ਦਿਵਸ 'ਤੇ ਦਿਖਾਵਿਆਂ ਤੋਂ ਉੱਪਰ ਉੱਠ ਕੇ ਚੇਤੰਨ ਜੀਵਨ ਜਿਊਣ ਦਾ ਸੰਕਲਪ ਲਈਏ |
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਨੌਜਵਾਨ ਲਾਪਤਾ ਅਗਲੀ ਖ਼ਬਰ ਸੜਕ ਹਾਦਸੇ 'ਚ 6 ਸਾਲ ਦੀ ਬੱਚੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।