25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲੁਧਿਆਣਾ 'ਚ ਉੱਚ-ਪੱਧਰੀ ਮੀਟਿੰਗ ਨੇ ਟੀ.ਬੀ. ਮੁਕਤੀ ਲਈ ਬਹੁ-ਵਿਭਾਗੀ ਮੁਹਿੰਮ ਨੂੰ ਦਿੱਤੀ ਮਜ਼ਬੂਤੀ <br/>

ਅਜੀਤ ਡੈਸਕ 06-06-2026
ਲੁਧਿਆਣਾ, 5 ਜੂਨ (ਡਾ. ਤਰਲੋਚਨ ਸਿੰਘ)-ਟੀਬੀ ਦੇ ਖਾਤਮੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਵੱਲ ਇਕ ਮਹੱਤਵਪੂਰਨ ਕਦਮ ਦੇ ਤੌਰ 'ਤੇ ਸਿਵਲ ਸਰਜਨ ਦਫ਼ਤਰ, ਲੁਧਿਆਣਾ ਵਿਖੇ ਐਕਟਿਵ ਕੇਸ ਫਾਈਾਡਿੰਗ ਸੰਬੰਧੀ ਜ਼ਿਲ੍ਹਾ ਪੱਧਰੀ ਹਿੱਸੇਦਾਰ ਜਾਗਰੂਕਤਾ ਅਤੇ ਯੋਜਨਾ ਮੀਟਿੰਗ ਸਿਵਲ ਸਰਜਨ ਡਾ. ਰਮਨਦੀਪ ਕੌਰ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਦੀ ਰਹਿਨੁਮਾਈ ਹੇਠ ਹੋਈ | ਜਿਸ ਦਾ ਉਦੇਸ਼ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਅਤੇ ਜ਼ਿਲ੍ਹੇ ਵਿਚ ਟੀਬੀ ਦੀ ਸ਼ੁਰੂਆਤੀ ਪਛਾਣ ਨੂੰ ਬਿਹਤਰ ਬਣਾਉਣਾ ਸੀ | ਸੈਸ਼ਨ ਦੀ ਸ਼ੁਰੂਆਤ ਵਰਲਡ ਹੈਲਥ ਪਾਰਟਨਰਜ਼ ਦੇ ਸਟੇਟ ਲੀਡ ਸੁਖਵਿੰਦਰ ਸਿੰਘ ਅਤੇ ਡਾ. ਮਨਦੀਪ ਕੌਰ ਦੇ ਸਵਾਗਤੀ ਭਾਸ਼ਨ ਨਾਲ ਹੋਈ, ਜਿਨ੍ਹਾਂ ਨੇ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਾਂਝੇ ਯਤਨਾਂ ਦੀ ਮਹੱਤਤਾ ਉਜਾਗਰ ਕੀਤੀ | ਮੀਟਿੰਗ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ, ਸਿਹਤ ਸੰਸਥਾਵਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਭਾਗ ਲਿਆ | ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਦਿਤਿਆ ਯਾਦਵ, ਜ਼ਿਲ੍ਹਾ ਪ੍ਰੀਸ਼ਦ ਤੋਂ ਪਰਮਪ੍ਰੀਤ ਸਿੰਘ ਅਤੇ ਡਾ. ਆਨੰਦ, ਮਜ਼ਦੂਰ ਵਿਭਾਗ ਤੋਂ ਗੁਰਿੰਦਰ ਸਿੰਘ ਅਤੇ ਵਿਵੇਕ ਬਾਂਸਲ, ਰਮਨਦੀਪ ਕੌਰ ਅਤੇ ਮਾਸ ਮੀਡੀਆ ਅਫ਼ਸਰ ਰਾਜਿੰਦਰ ਸਿੰਘ, ਡਾ. ਸ਼ਭਨਵ ਬਾਂਸਲ, ਡਾ. ਅਰਬਾਜ਼ ਸਿੱਧੂ, ਡਾ. ਅਮਨਦੀਪ ਕੌਰ ਅਤੇ ਜ਼ਿਲ੍ਹਾ ਆਸ਼ਾ ਕੋਆਰਡੀਨੇਟਰ ਅਮਨਦੀਪ ਸਿੰਘ ਆਦਿ ਸ਼ਾਮਿਲ ਸਨ | ਮੀਟਿੰਗ ਵਿਚ ਐਨਟੀਈਪੀ ਸਟਾਫ਼ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸਰਗਰਮ ਭਾਗੀਦਾਰੀ ਕੀਤੀ, ਜਿਸ ਨਾਲ ਟੀਬੀ ਖਾਤਮੇ ਲਈ ਸਰਕਾਰੀ, ਨਿੱਜੀ ਅਤੇ ਸਮਾਜਿਕ ਖੇਤਰਾਂ ਦੀ ਸਾਂਝੀ ਵਚਨਬੱਧਤਾ ਦਾ ਪ੍ਰਗਟਾਵਾ ਹੋਇਆ | ਮੀਟਿੰਗ ਦੀ ਕਾਰਵਾਈ ਡਾ. ਮਨਦੀਪ ਕੌਰ ਅਤੇ ਸੁਖਵਿੰਦਰ ਸਿੰਘ ਵਲੋਂ ਸੰਚਾਲਿਤ ਕੀਤੀ ਗਈ | ਮੀਟਿੰਗ ਦਾ ਮੁੱਖ ਉਦੇਸ਼ ਵਿਭਾਗੀ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਲੁਧਿਆਣਾ ਜ਼ਿਲ੍ਹੇ ਵਿਚ ''ਇੰਟੀਗ੍ਰੇਟਿਡ ਪੀਡੀਐਟਿ੍ਕ ਟੀਬੀ ਅਤੇ ਟੈਕਨਾਲੋਜੀ-ਸਮਰਥਿਤ ਐਕਟਿਵ ਕੇਸ ਫਾਈਾਡਿੰਗ ਪ੍ਰੋਜੈਕਟ'' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸੀ |

ਪਿਛਲੀ ਖ਼ਬਰ ਰਾਜ ਮਿਸਤਰੀ ਲੇਬਰ ਯੂਨੀਅਨ ਇੰਟਕ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਨੌਜਵਾਨ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।