30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

1984 ਦੇ ਘੱਲੂਘਾਰੇ ਵਾਲਾ ਦਰਦ ਭੁਲਾਇਆ ਨਹੀਂ ਜਾ ਸਕਦਾ-ਜਥੇਦਾਰ ਆਲਮਗੀਰ <br/>

ਅਜੀਤ ਡੈਸਕ 06-06-2026
ਆਲਮਗੀਰ, 5 ਜੂਨ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਆਦੇਸ਼ਾਂ ਅਨੁਸਾਰ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਿਸ਼ਾਹੀ ਦਸਵੀਂ ਆਲਮਗੀਰ ਵਿਖੇ ਵੱਡੀ ਸਕਰੀਨ ਲਗਾ ਕੇ 1984 ਵਾਲੇ ਘੱਲੂਘਾਰੇ ਦਾ ਬਿਰਤਾਂਤ ਸੰਗਤਾਂ ਨੂੰ ਦਿਖਾਇਆ ਜਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਕਿਹਾ ਕਿ ਸਿੱਖ ਕੌਮ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਤਿੰਨ ਵੱਡੇ ਘੱਲੂਘਾਰੇ ਕਰਕੇ ਕੌਮ ਦਾ ਵੱਡਾ ਜਾਨੀ-ਮਾਲੀ ਨੁਕਸਾਨ ਕੀਤਾ ਹੈ, ਪਰ ਸਨ 1984 ਦੌਰਾਨ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਕੀਤੇ ਘੱਲੂਘਾਰੇ ਦੌਰਾਨ ਤੋਪਾਂ ਅਤੇ ਟੈਂਕਾਂ ਦੀ ਵਰਤੋਂ ਕਰਕੇ ਅਕਿ੍ਤਘਣਾਂ ਵਾਲਾ ਕੰਮ ਕੀਤਾ ਸੀ, ਕਿਉਂਕਿ ਭਾਰਤ ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ | ਉਨ੍ਹਾਂ ਕਿਹਾ ਕਿ 1984 ਵਾਲਾ ਘੱਲੂਘਾਰਾ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਨਹੀਂ ਭੁੱਲ ਸਕਦੀ, ਕਿਉਂਕਿ ਭਾਰਤੀ ਫੌਜੀ ਬੜੇ ਜ਼ਾਲਮਾਨਾ ਢੰਗ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕਰਨ ਤੋਂ ਨਹੀਂ ਝਿਜਕੇ ਸਨ | ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨੇ ਦੱਸਿਆ ਕਿ ਮਿਤੀ 5 ਅਤੇ 6 ਜੂਨ ਦੋ ਦਿਨ ਲਗਾਤਾਰ ਸਕਰੀਨ 'ਤੇ ਸਿੱਖ ਇਤਿਹਾਸ ਚੱਲਦਾ ਰਹੇਗਾ ਅਤੇ 1984 ਦੌਰਾਨ ਹੋਏ ਸ਼ਹੀਦ ਸਿੰਘਾਂ, ਸਿੰਘਣੀਆਂ, ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਜਾਣਗੇ | ਇਸ ਮੌਕੇ ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਣੀ ਖੱਟੜਾ, ਰਵਿੰਦਰ ਸਿੰਘ, ਅਮਨਦੀਪ ਸਿੰਘ, ਸਿਕੰਦਰ ਸਿੰਘ ਚੁਬਕੀ, ਦਲੇਰ ਸਿੰਘ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਨਵ ਜਨਮੇ ਬੱਚੇ ਦੀ ਮੌਤ ਉਪਰੰਤ ਵਾਰਸਾਂ ਨੇ ਹਸਪਤਾਲ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਗਰ ਨਿਗਮ ਸ਼ਹਿਰ ਭਰ 'ਚ ਵੱਡੀ ਸਫਾਈ ਮੁਹਿੰਮ ਕਰੇਗਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।