24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਿਸਾਨਾਂ ਸਿਰ ਨੈਨੋ ਯੂਰੀਆ ਧੱਕੇ ਨਾਲ ਮੜ੍ਹਨ ਦੇ ਵਿਰੋਧ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 08-06-2026
ਲੁਧਿਆਣਾ, 7 ਜੂਨ (ਜਤਿੰਦਰ ਭੰਬੀ)-ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਵਲੋਂ ਸਿੱਧਵਾਂ ਬਰਾਂਚ ਨਹਿਰ ਨੇੜੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ ਆਗੂਆਂ ਵਲੋਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਨੇ ਕਿਹਾ ਕਿ ਸਾਉਣੀ ਦੀਆਂ ਫਸਲਾਂ ਲਈ ਪੰਜਾਬ ਵਿਚ ਲੋੜੀਦੇ 16 ਲੱਖ ਟਨ ਯੂਰੀਏ ਵਿੱਚੋਂ ਅਜੇ ਤੱਕ 7.50 ਲੱਖ ਟਨ ਦੇ ਕਰੀਬ ਤੇ ਡੀ.ਏ.ਪੀ. ਮਸਾਂ 30 ਹਜ਼ਾਰ ਟਨ ਹੀ ਪੁੱਜਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਫਕੋ ਰਾਹੀਂ ਤੇ ਪੰਜਾਬ ਸਰਕਾਰ ਮਾਰਕਫੈਡ ਤੇ ਹੋਰਾਂ ਰਾਹੀਂ ਇਹ ਕਿੱਲਤ ਫੌਰੀ ਦੂਰ ਕਰਵਾਵੇ ਅਤੇ ਇਫਕੋ ਤੇ ਹੋਰਾਂ ਵਲੋਂ ਲੋੜੀਂਦੀਆਂ ਖਾਦਾਂ ਵੇਚਣ ਵੇਲੇ ਧੱਕੇ ਨਾਲ ਬੇਲੋੜਾ ਨੈਨੋ ਯੂਰੀਆ, ਬਾਇਓ ਕੈਮੀਕਲ ਖਾਦਾਂ ਤੇ ਹੋਰ ਖੇਤੀ ਦਵਾਈਆਂ ਜਬਰੀ ਕਿਸਾਨਾਂ ਸਿਰ ਨਾ ਮੜ੍ਹੀਆਂ ਜਾਣ | ਉਨ੍ਹਾਂ ਇਹ ਵੀ ਮੰਗ ਕੀਤੀ ਕਿ 1984 ਦੇ ਸਮੂਹ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕਰਦਿਆਂ ਦਿੱਲੀ ਕਤਲੇਆਂਮ ਦੇ ਸਮੂਹ ਦੋਸ਼ੀਆਂ ਨੂੰ ਫਾਸਟ ਟਰੈਕ ਕੋਰਟਾਂ ਰਾਹੀਂ 6 ਮਹੀਨੇ ਦੇ ਅੰਦਰ- ਅੰਦਰ ਸ਼ਖਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਈਆਂ ਜਾਣ | ਇਸ ਮੌਕੇ ਆਗੂਆਂ ਵਲੋਂ ਪੱਤਰਕਾਰ ਸਮਾਜ ਸੇਵਕ ਤੇ ਸਿੱਖਿਆ ਮਾਹਰ ਸਵਰਨ ਸਿੰਘ ਭੰਗੂ (ਚਮਕੌਰ ਸਾਹਿਬ) ਦੇ ਅਚਾਨਕ ਸਦੀਵੀ ਵਿਛੋੜੇ 'ਤੇ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਪੰਜਵੇਂ ਮਤੇ ਰਾਹੀਂ ਨਾਮਵਾਰ ਤੇ ਦਲੇਰ ਪੱਤਰਕਾਰ ਰਤਨਜੀਤ ਸਿੰਘ ਧਾਲੀਵਾਲ (ਰਾਮਪੁਰਾ ਫੂਲ) ਉੱਪਰ 8 ਜ਼ਿਲਿ੍ਹਆਂ ਦੀ ਪੁਲਿਸ ਵਲੋਂ ਮੜ੍ਹੇ ਅਨੇਕਾਂ ਕਥਿਤ ਝੂਠੇ ਕੇਸ ਫੌਰੀ ਵਾਪਸ ਲੈਣ ਅਤੇ ਛਾਪੇਮਾਰੀਆਂ ਤੁਰੰਤ ਬੰਦ ਕਰਨ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਪੱਤਰਕਾਰ ਭਾਈਚਾਰੇ ਨਾਲ ਪੂਰਨ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਗੁਰਸੇਵਕ ਸਿੰਘ ਸੋਨੀ ਸਵੱਦੀ, ਸੋਹਣ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਿਰਕ, ਗੁਰਦੇਵ ਸਿੰਘ ਢੱਟ, ਗੁਰਦਿਆਲ ਸਿੰਘ ਮੰਡਿਆਣੀ, ਬਲਦੇਵ ਸਿੰਘ ਪੰਡੋਰੀ, ਲਛਮਣ ਸਿੰਘ ਸਿੱਧਵਾਂ ਉਚੇਚੇ ਤੌਰ 'ਤੇ ਸ਼ਾਮਿਲ ਹੋਏ |
ਪਿਛਲੀ ਖ਼ਬਰ 12 ਜੂਨ ਤੱਕ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ 'ਚ ਵੱਡੇ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਪੁੱਤਰਾਂ ਤੋਂ ਦੁਖੀ ਹੋਏ ਪਿਓ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।