24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੈਸ ਦੀ ਸਪਲਾਈ ਦੇਣ ਜਾ ਰਹੇ ਕਰਮਚਾਰੀ ਨੂੰ ਲੁਟੇਰਿਆਂ ਨੇ ਲੁੱਟਿਆ

ਅਜੀਤ ਡੈਸਕ 08-06-2026
ਲੁਧਿਆਣਾ, 7 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜੋਧੇਵਾਲ ਅਧੀਨ ਆਉਂਦੇ ਇਲਾਕੇ ਨਗਿੰਦਰ ਨਗਰ ਰਾਹੋਂ ਰੋਡ ਵਿਖੇ ਗੈਸ ਦੀ ਸਪਲਾਈ ਦੇਣ ਜਾ ਰਹੇ ਕਰਮਚਾਰੀ ਨੂੰ ਘੇਰ ਕੇ ਲੁਟੇਰੇ ਨਕਦੀ ਲੁੱਟ ਕੇ ਫਰਾਰ ਹੋ ਗਏ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਪ੍ਰਤਾਪ ਯਾਦਵ ਨੇ ਦੱਸਿਆ ਕਿ ਉਹ ਸਿਮਰਨ ਗੈਸ ਸਰਵਿਸ ਜਗਤ ਨਗਰ ਵਿਖੇ ਗੈਸ ਸਪਲਾਈ ਦਾ ਕੰਮ ਕਰਦਾ ਹੈ | ਉਹ ਕੰਪਨੀ ਦੇ ਆਟੋ ਰਿਕਸ਼ਾ ਵਿਚ ਗੈਸ ਸਪਲਾਈ ਕਰਕੇ ਗੁਦਾਮ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਉਸਨੂੰ ਘੇਰਕੇ ਦਾਤ ਦਿਖਾ ਕੇ ਉਸ ਪਾਸੋਂ ਕਰੀਬ 12 ਹਜ਼ਾਰ ਰੁਪਏ ਖੋਹ ਲਏ ਅਤੇ ਮੇਹਰਬਾਨ ਵੱਲ ਨੂੰ ਫਰਾਰ ਹੋ ਗਏ | ਜਾਂਚ ਅਧਿਕਾਰੀ ਹੈਡ ਕਾਂਸਟੇਬਲ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲੱਗ ਸਕੇ | ਪਰ ਹਾਲ ਦੀ ਘੜੀ ਪੁਲਿਸ ਨੂੰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਖਿਡਾਰੀਆਂ ਦੀ ਥਾਂ ਟਿੱਪਰਾਂ ਤੇ ਰੋਡ ਰੋਲਰਾਂ ਨੇ ਘੇਰਿਆ ਇੰਡੋਰ ਸਟੇਡੀਅਮ, ਕਰੋੜਾਂ ਦੀ ਸੰਪਤੀ ਬਦਹਾਲ ਅਗਲੀ ਖ਼ਬਰ 12 ਜੂਨ ਤੱਕ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ 'ਚ ਵੱਡੇ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।