ਲੁਧਿਆਣਾ, 7 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਵੀਰਵਾਰ ਨੰੂ ਮਾਤਾ ਰਾਣੀ ਚੌਕ ਜ਼ੋਨ-ਏ ਦਫਤਰ ਵਿਚ ਪੀ. ਐਮ. ਸਵਾਨਿਧੀ 2.0 ਤਹਿਤ ਲੋਕ ਕਲਿਆਣ ਮੇਲਾ ਲਗਾਇਆ ਗਿਆ | ਮੇਲੇ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿਚ ਸਟਰੀਟ ਵੈਂਡਰਾਂ ਨੇ ਸ਼ਮੂਲੀਅਤ ਕੀਤੀ | ਮੇਲੇ ਦੌਰਾਨ ਨਵੀਆਂ ਕਰਜ਼ਾ ਅਰਜੀਆਂ, ਡਿਜਾਈਜੇਸ਼ਨ, ਸਮਾਜਿਕ ਪ੍ਰੋਫਾਈਲਿੰਗ ਅਤੇ ਸਟਰੀਟ ਵੈਂਡਰਾਂ ਲਈ ਕ੍ਰੈਡਿਟ ਕਾਰਡ ਬਣਾਉਣ ਸਬੰਧੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ | ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਨਿਗਮ ਸਟਰੀਟ ਵੈਂਡਰਾਂ ਦੀ ਭਲਾਈ ਅਤੇ ਡਿਜੀਟਲ ਸਸ਼ਕਤੀਕਰਨ ਲਈ ਵਚਨਬੱਧ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਮੇਲੇ ਨਾਲ ਪ੍ਰਸ਼ਾਸਨ ਅਤੇ ਸਟਰੀਟ ਵੈਂਡਰਾਂ ਵਿਚਕਾਰ ਆਪਸੀ ਤਾਲਮੇਲ ਹੋਰ ਮਜ਼ਬੂਤ ਹੋਇਆ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਮੇਲੇ ਲਗਾਏ ਜਾਣਗੇ |