27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਕਾਲਗੜ੍ਹ ਖੁਰਦ ਖੇਤੀਬਾੜੀ ਸਭਾ ਨਾਲ ਜੁੜੇ ਪਿੰਡ ਤੁੰਗਾਹੇੜੀ ਨੂੰ ਅਲੱਗ ਕਰਨ 'ਤੇ ਮੈਂਬਰਾਂ/ਕਿਸਾਨਾਂ 'ਚ ਭਾਰੀ ਰੋਸ

ਅਜੀਤ ਡੈਸਕ 08-06-2026
ਲੋਹਟਬੱਦੀ, 7 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਹਲਕਾ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਸਥਿਤ ਅਕਾਲਗੜ੍ਹ ਖੁਰਦ ਅਤੇ ਤੁੰਗਾਹੇੜੀ 2 ਪਿੰਡਾਂ ਨਾਲ ਸਬੰਧਿਤ ਦੀ ਬਹੁ-ਮੰਤਵੀ ਅਕਾਲਗੜ੍ਹ ਖੁਰਦ ਖੇਤੀਬਾੜੀ ਸਭਾ ਨਾਲ ਦਹਾਕਿਆਂ ਤੋਂ ਜੁੜੇ ਪਿੰਡ ਤੁੰਗਾਹੇੜੀ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਨਾਲ ਮੈਂਬਰਾਂ/ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਅਤੇ ਨਾਲ ਹੀ ਆਲੇ-ਦੁਆਲੇ ਪਿੰਡਾਂ ਦੀਆਂ ਖੇਤੀਬਾੜੀ ਸਭਾਵਾਂ ਨੂੰ ਵੀ ਆਰਥਿਕ ਘਾਟਾ ਪੈਣ ਦਾ ਡਰ ਸਤਾਉਣ ਲੱਗਾ ਹੈ | ਵਰਨਣਯੋਗ ਹੈ ਕਿ ਤੁੰਗਾਹੇੜੀ 'ਚ ਨਵੀਂ ਕਮੇਟੀ ਦੇ ਅਹੁਦੇਦਾਰ/ਮੁਲਾਜ਼ਮ ਬਣਨ ਦੇ ਚਾਹਵਾਨ ਤਾਂ ਖੁਸ਼ੀ ਮਨਾ ਰਹੇ ਹਨ, ਪ੍ਰੰਤੂ ਵਿਭਾਗੀ ਨਿਯਮਾਂ ਅਤੇ ਜਾਰੀ ਪੱਤਰਾਂ ਅਨੁਸਾਰ ਸਿਰਫ਼ ਇਕ ਪਿੰਡ ਦੀ ਸਭਾ ਗਠਿਤ ਨਹੀਂ ਕੀਤੀ ਜਾ ਸਕਦੀ | ਇਸ ਸ਼ਰਤ ਦੀ ਪੂਰਤੀ ਲਈ ਨਾਲ ਹੋਰਨਾਂ ਪਿੰਡਾਂ ਦੀਆਂ ਸਭਾਵਾਂ ਨੂੰ ਉਨ੍ਹਾਂ ਨਾਲ ਪਹਿਲਾਂ ਲਗਾਏ ਪਿੰਡਾਂ ਦੀ ਕਟੌਤੀ ਹੋਣ ਦਾ ਡਰ ਸਤਾ ਰਿਹਾ ਹੈ | ਏ.ਆਰ ਰਾਏਕੋਟ ਵਲੋਂ ਘੱਟ ਅਬਾਦੀ ਅਤੇ ਘੱਟ ਖੇਤੀਬਾੜੀ ਰਕਬੇ ਵਾਲੇ ਪਿੰਡ 'ਚ ਇਮਾਰਤ ਅਤੇ ਸਾਜੋ-ਸਮਾਨ ਤੋਂ ਬਿਨਾਂ ਹੀ 'ਦੀ ਤੁੰਗਾਹੇੜੀ ਖੇਤੀਬਾੜੀ ਸਭਾ' ਸਥਾਪਿਤ ਕਰਨ ਲਈ ਪੱਤਰ-ਵਿਹਾਰ, ਨਿੱਜੀ ਦਿਲਚਸਪੀ ਅਤੇ ਕਾਹਲੀ ਨਾਲ ਚੁੱਕੇ ਜਾ ਰਹੇ ਕਦਮਾਂ ਤੋਂ ਪ੍ਰੇਸ਼ਾਨ ਅਕਾਲਗੜ੍ਹ ਖੁਰਦ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਕਾਰਗੁਜਾਰੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਦੀ ਸਭਾ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੇ ਦੋਸ਼ ਲਗਾਏ ਗਏ | ਪ੍ਰਧਾਨ ਗੁਰਜੀਤ ਸਿੰਘ ਅਕਾਲਗੜ੍ਹ, ਤੁੰਗਾਹੇੜੀ ਨਾਲ ਸਬੰਧਿਤ ਮੀਤ ਪ੍ਰਧਾਨ ਬੇਅੰਤ ਸਿੰਘ ਤੁੰਗਾਹੇੜੀ, ਕਮੇਟੀ ਮੈਂਬਰ ਭੁਪਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਹਰਜਿੰਦਰ ਕੌਰ ਤੋਂ ਇਲਾਵਾ ਅਕਾਲਗੜ੍ਹ ਤੋਂ ਕਮੇਟੀ ਮੈਂਬਰ ਮੱਲ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਕੌਰ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਕਿਰਿਆ ਫਰਵਰੀ 2026 'ਚ ਸ਼ੁਰੂ ਹੋਈ ਸੀ, ਜਿਸ ਸਬੰਧੀ ਜ਼ਿਲ੍ਹਾ ਉੱਪ ਰਜਿਸਟਰਾਰ ਲੁਧਿਆਣਾ ਨੂੰ ਅਜਿਹੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਗਈ, ਇਸ ਦੀ ਸੁਣਵਾਈ 9 ਜੂਨ 2026 ਨੂੰ ਹੋਣੀ ਹੈ |
ਪਿਛਲੀ ਖ਼ਬਰ ਘੱਲੂਘਾਰੇ ਦੀ ਯਾਦ 'ਚ ਡੇਰਾ ਕਾਰਸੇਵਾ ਆਲਮਗੀਰ ਵਿਖੇ ਮੂਲ ਮੰਤਰ ਦੇ ਜਾਪ ਕਰਵਾਏ ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।