18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

87 ਕਰੋੜ ਰੁਪਏ ਦੀ ਰਿਕਵਰੀ, ਸੁੱਤਾ ਪਿਆ ਹੈ ਨਗਰ ਨਿਗਮ <br/>

ਅਜੀਤ ਡੈਸਕ 09-06-2026
ਲੁਧਿਆਣਾ, 8 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤੀ ਹਾਲਤ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੰੂ ਲੈ ਕੇ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ | ਸੂਚਨਾ ਦੇ ਅਧਿਕਾਰੀ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਜ਼ੋਨ ਡੀ ਵਿਚ ਹੀ 56,681 ਵਾਟਰ ਅਤੇ ਸੀਵਰੇਜ ਡਿਫਾਲਟਰਾਂ ਵੱਲ 87 ਕਰੋੜ, 44 ਲੱਖ, 42 ਹਜ਼ਾਰ, 265 ਰੁਪਏ ਦੀ ਬਕਾਇਆ ਰਕਮ ਖੜ੍ਹੀ ਹੈ | ਇਹ ਅੰਕੜੇ 2 ਜੂਨ 2026 ਤੱਕ ਦੇ ਹਨ | ਹੈਰਾਨੀ ਦੀ ਗੱਲ ਹੈ ਕਿ ਇਹ ਜਾਣਕਾਰੀ ਸਿਰਫ਼ ਜ਼ੋਨ ਡੀ. ਨਾਲ ਸਬੰਧਿਤ ਹੈ, ਜਦਕਿ ਆਰ. ਟੀ. ਆਈ. ਵਿਚ ਜ਼ੋਨ ਏ, ਬੀ, ਸੀ ਅਤੇ ਡੀ ਦੀ ਜਾਣਕਾਰੀ ਮੰਗੀ ਗਈ ਸੀ | ਫਿਲਹਾਲ ਨਗਰ ਨਿਗਮ ਵਲੋਂ ਸਿਰਫ਼ ਜ਼ੋਨ ਡੀ ਦੇ ਅੰਕੜੇ ਹੀ ਮੁਹੱਈਆ ਕਰਵਾਏ ਗਏ ਹਨ | ਇਸ ਕਾਰਨ ਪੂਰੀ ਤਸਵੀਰ ਅਜੇ ਸਾਹਮਣੇ ਨਹੀਂ ਆ ਸਕੀ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਾਕੀ ਜ਼ੋਨਾਂ ਦੀ ਬਕਾਇਆ ਰਕਮ ਵੀ ਜੋੜੀ ਜਾਵੇ ਤਾਂ ਕੁਲ ਬਕਾਇਆ ਰਕਮ ਕਈ 100 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ, ਜੋ ਨਿਗਮ ਦੀ ਆਰਥਿਕ ਹਾਲਤ 'ਤੇ ਵੱਡਾ ਅਸਰ ਪਾ ਸਕਦੀ ਹੈ | ਆਰ. ਟੀ. ਆਈ. ਰਾਹੀਂ ਸਾਹਮਣੇ ਆਏ ਅੰਕੜਿਆਂ ਤੋਂ ਇਹ ਵੀ ਸਵਾਲ ਉਠ ਰਹੇ ਹਨ ਕਿ ਇਨ੍ਹਾਂ ਹਜ਼ਾਰਾਂ ਡਿਫਾਲਟਰਾਂ ਖ਼ਿਲਾਫ਼ ਹੁਣ ਤੱਕ ਕੀ ਕਾਰਵਾਈ ਕੀਤੀ ਗਈ, ਕੀ ਉਨ੍ਹਾਂ ਨੰੂ ਨੋਟਿਸ ਜਾਰੀ ਕੀਤੇ ਗਏ, ਕੀ ਕਨੈੱਕਸ਼ਨ ਕੱਟਣ ਜਾਂ ਜੁਰਮਾਨੇ ਲਗਾਉਣ ਵਾਲੇ ਕਦਮ ਚੁੱਕੇ ਗਏ ਜਾਂ ਫਿਰ ਮਾਮਲਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਿਹਾ | ਸ਼ਹਿਰ ਦੇ ਨਾਗਰਿਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਬਕਾਇਆ ਰਕਮ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਰਿਕਵਰੀ ਪ੍ਰਕਿਰਿਆ ਨੰੂ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਨਿਗਮ ਦੀ ਆਮਦਨ ਵਿਚ ਵੱਡਾ ਵਾਧਾ ਹੋ ਸਕਦਾ ਹੈ | ਹੁਣ ਨਜ਼ਰਾਂ ਇਸ ਗੱਲ 'ਤੇ ਟਿੱਕੀਆਂ ਹੋਈਆਂ ਹਨ ਕਿ ਨਿਗਮ ਬਾਕੀ ਜ਼ੋਨਾਂ ਦੇ ਆਂਕੜੇ ਕਦੋਂ ਜਾਰੀ ਕਰਦਾ ਹੈ, ਡਿਫਾਲਟਰਾਂ ਖ਼ਿਲਾਫ਼ ਕੀ ਕਾਰਵਾਈ ਕਰਦਾ ਹੈ ਅਤੇ ਕਰੋੜਾਂ ਰੁਪਏ ਦੀ ਇਸ ਬਕਾਇਆ ਦੀ ਵਸੂਲੀ ਲਈ ਕਿਹੜੀ ਰਣਨੀਤੀ ਅਪਣਾਉਂਦਾ ਹੈ |

ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਮਿਸ਼ਨ ਕਲੀਨ ਤਹਿਤ ਅਚਨਚੇਤ ਨਿਰੀਖਣ ਲਈ ਫੀਲਡ 'ਚ ਉਤਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।