18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬੀ. ਕੇ. ਯੂ. ਤੇ ਬੀ. ਕੇ. ਐੱਮ. ਯੂ. ਵਲੋਂ ਤੇਲ ਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 09-06-2026
ਲੁਧਿਆਣਾ, 8 ਜੂਨ (ਜਤਿੰਦਰ ਭੰਬੀ)-ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਪੂਰੇ ਭਾਰਤ ਵਿਚ ਡੀਜ਼ਲ,ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਜ਼ਿਲ੍ਹਾ ਕਚਿਹਰੀ ਦੇ ਬਾਹਰ ਬੀਕੇਐਮਯੂ ਅਤੇ ਬੀਕੇਯੂ ਦੁਆਬਾ ਵਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰੇਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮਾਨ ਦਾ ਪੁਤਲਾ ਸਾੜ ਕ ਵੱਧ ਰਹੀ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਉਨ੍ਹਾਂ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਦਾ ਸਾਰਾ ਸਿਸਟਮ ਅਡਾਨੀ ਅਤੇ ਅਬਾਨੀ ਦੇ ਹੱਥਾਂ ਵਿਚ ਦੇ ਦਿੱਤਾ, ਜਿਵੇਂ ਕਿ ਐਫ.ਸੀ.ਆਈ. ਦੇ ਸੈਲੂ ਪ੍ਰੋਜੈਕਟ ਦੇ ਸਾਰੇ ਟੈਂਡਰ ਆਡਨੀਆ ਨੂੰ ਦੇ ਦਿੱਤੇ, ਹੁਣ ਡੀਜ਼ਲ ਤੇਲ ਅਤੇ ਯੂਰੀਆ ਖਾਦ ਅਤੇ ਡਾਈ ਖਾਦ ਬੰਦ ਕਰਕੇ ਖੇਤੀ ਸੈਕਟਰ ਨੂੰ ਅਡਾਨੀਆਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ ਮੋਦੀ ਸਰਕਾਰ ਜਿਸ ਨੂੰ ੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਸਮੇਂ ਬੀਕੇਯੂ ਦੁਆਬਾ ਮਾਲਵਾ ਜ਼ੋਨ ਦੇ ਪ੍ਰਧਾਨ ਇੰਦਰਬੀਰ ਸਿੰਘ ਕਾਦੀਆਂ ਅਤੇ ਬੀਕੇਐਮਯੂ ਦੇ ਦਿਲਬਾਗ ਸਿੰਘ ਗਿੱਲ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਇਹ ਪੁਤਲਾ ਸਾੜਿਆ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ |

ਪਿਛਲੀ ਖ਼ਬਰ ਲੁਧਿਆਣਾ 'ਚ ਵੋਟਰ ਮੈਪਿੰਗ ਤੇਜ਼ ਕਰਨ ਲਈ ਰਾਜਨੀਤਕ ਪਾਰਟੀਆਂ ਨੂੰ ਬੂਥ ਪੱਧਰ 'ਤੇ ਬੀ.ਐੱਲ.ਏ. ਨਿਯੁਕਤ ਕਰਨ ਦੀ ਅਪੀਲ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।