27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੈਸਟ ਹਾਊਸ ਵਿਚ ਜੂਆ ਖੇਡਦੇ 6 ਨÏਜਵਾਨ ਕਾਬੂ 1 ਲੱਖ ਰੁਪਏ ਦੀ ਨਕਦੀ ਬਰਾਮਦ <br/>

ਅਜੀਤ ਡੈਸਕ 10-06-2026
ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਵਲੋਂ ਸਥਾਨਕ ਕੇਜੀ ਗੈੱਸਟ ਹਾਊਸ ਵਿਚ ਕੀਤੀ ਛਾਪਾਮਾਰੀ ਦÏਰਾਨ ਛੇ ਨÏਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਕਬਜ਼ੇ 'ਚੋਂ 1 ਲੱਖ ਦੀ ਨਕਦੀ ਬਰਾਮਦ ਕੀਤੀ ਹੈ | ਇਹ ਨÏਜਵਾਨ ਉੱਥੇ ਜੂਆ ਖੇਡ ਰਹੇ ਸਨ | ਪੁਲਿਸ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਵਿਨੇ ਕੁਮਾਰ ਪੁੱਤਰ ਕਿਸ਼ੋਰ, ਅਮਿਤ ਚਾਵਲਾ ਪੁੱਤਰ ਮੋਹਨ ਲਾਲ, ਗੁਰਦੀਪ ਸਿੰਘ ਪੁੱਤਰ ਗੁਰਪਾਲ ਸਿੰਘ, ਪੰਕਜ ਪੁੱਤਰ ਰਛਪਾਲ ਸਿੰਘ, ਗੁਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ, ਭਾਰਤ ਭੂਸ਼ਣ ਉਤਰ ਚਰਨਜੀਤ ਕੁਮਾਰ ਸ਼ਾਮਿਲ ਹਨ | ਜਦਕਿ ਇਹਨਾਂ ਦੇ ਸਾਥੀ ਚਰਨਜੀਤ ਅਤੇ ਕੇਜੀ ਗੈੱਸਟ ਹਾਊਸ ਦੇ ਮਾਲਕ ਨਵੀਨ ਮÏਕੇ ਤੋਂ ਫ਼ਰਾਰ ਹੋ ਗਏ ਹਨ¢ ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਗੈੱਸਟ ਹਾਊਸ ਵਿਚ ਜੂਆ ਖੇਡ ਰਹੇ ਸਨ¢ ਪੁਲਿਸ ਨੂੰ ਇਤਲਾਹ ਮਿਲਣ 'ਤੇ ਉਥੇ ਛਾਪਾਮਾਰੀ ਕੀਤੀ ਗਈ ਤਾਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ¢ ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਮੋਬਾਈਲ ਚੋਰੀ ਕਰਨ ਦੇ ਮਾਮਲੇ 'ਚ ਲੋਕਾਂ ਨੇ ਕਾਬੂ ਕੀਤੇ ਨÏਜਵਾਨ ਦਾ ਕੀਤਾ ਕੁਟਾਪਾ <br/> ਅਗਲੀ ਖ਼ਬਰ ਆਰਜ਼ੀ ਹਸਪਤਾਲ ਨੇ ਇੱਕ ਹੀ ਦਿਨ 'ਚ 12 ਰੋਬੋਟਿਕ ਸਰਜਰੀਆਂ ਸਫਲਤਾਪੂਰਵਕ ਕਰਕੇ ਰਚਿਆ ਇਤਿਹਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।