22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਮੋਟਾਪਾ ਅਤੇ ਵਜ਼ਨ ਪ੍ਰਬੰਧਨ ਮੁਫ਼ਤ ਜਾਂਚ ਕੈਂਪ 15 ਨੂੰ <br/>

ਅਜੀਤ ਡੈਸਕ 12-06-2026
ਆਲਮਗੀਰ, 11 ਜੂਨ (ਜਰਨੈਲ ਸਿੰਘ ਪੱਟੀ)-ਵਧਦੇ ਵਜ਼ਨ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸਾਹ ਚੜ੍ਹਨਾ, ਜੋੜਾਂ ਦੇ ਦਰਦ ਜਾਂ ਥਕਾਵਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਲਈ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਿਖੇ 15 ਜੂਨ ਦਿਨ ਸੋਮਵਾਰ ਨੂੰ ਮੁਫ਼ਤ ਮੋਟਾਪਾ ਅਤੇ ਵਜ਼ਨ ਪ੍ਰਬੰਧਨ ਚੈੱਕਅਪ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਮਰੀਜ਼ਾਂ ਨੂੰ ਤਜਰਬੇਕਾਰ ਮਾਹਿਰਾਂ ਵਲੋਂ ਮੁਫ਼ਤ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ | ਹਸਪਤਾਲ ਪ੍ਰਬੰਧਕਾਂ ਅਨੁਸਾਰ ਮੋਟਾਪਾ ਅੱਜ ਇਕ ਗੰਭੀਰ ਬਿਮਾਰੀ ਦਾ ਰੂਪ ਧਾਰ ਚੁੱਕਾ ਹੈ | ਵਿਸ਼ਵ ਸਿਹਤ ਸੰਗਠਨ ਮੁਤਾਬਿਕ ਮੋਟਾਪਾ ਕਈ ਜਾਨਲੇਵਾ ਬਿਮਾਰੀਆਂ ਦਾ ਮੁੱਖ ਕਾਰਨ ਬਣ ਸਕਦਾ ਹੈ | ਉਕਤ ਵਿਸ਼ੇਸ਼ ਕੈਂਪ ਵਿਚ ਪ੍ਰਸਿੱਧ ਬੈਰੀਆਟਿ੍ਕ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਡਾਇਰੈਕਟਰ ਮੈਸ਼ ਪ੍ਰੋਲਾਈਫ ਹਸਪਤਾਲ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਉਚਿੱਤ ਸਲਾਹ ਦੇਣਗੇ | ਡਾ. ਜੌਲੀ ਕੋਲ ਮੋਟਾਪੇ ਦੇ ਇਲਾਜ ਅਤੇ ਬੈਰੀਆਟਿ੍ਕ ਸਰਜਰੀ ਦਾ ਵਿਸ਼ਾਲ ਤਜਰਬਾ ਹੈ ਅਤੇ ਉਹ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹਨ | ਕੈਂਪ ਦੌਰਾਨ ਮਰੀਜ਼ਾਂ ਨੂੰ ਮੋਟਾਪੇ ਦੇ ਕਾਰਨ ਅਤੇ ਇਸ ਦੇ ਨੁਕਸਾਨ ਸਿਹਤਮੰਦ ਖੁਰਾਕ ਅਤੇ ਡਾਈਟ ਪਲਾਨ ਵਜ਼ਨ ਘਟਾਉਣ ਲਈ ਸਹੀ ਕਸਰਤ ਅਤੇ ਜੀਵਨ ਸ਼ੈਲੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਦਾ ਪ੍ਰਬੰਧਨ ਬੈਰੀਆਟਿ੍ਕ ਵਜ਼ਨ ਘਟਾਉਣ ਵਾਲੀ ਸਰਜਰੀ ਬਾਰੇ ਮਾਹਿਰ ਸਲਾਹ, ਲੰਬੇ ਸਮੇਂ ਲਈ ਸਿਹਤਮੰਦ ਅਤੇ ਫਿੱਟ ਰਹਿਣ ਦੇ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ | ਕੈਂਪ ਵਿਚ ਚੈੱਕਅਪ ਲਈ ਹਸਪਤਾਲ ਦੀ ਹੈਲਪ ਲਾਈਨ ਨੰਬਰ 80553-39904 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ |

ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਮਿਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੂਬੇ 'ਚ ਕੀਤੀ ਜਾ ਰਹੀ ਐਸ.ਆਈ.ਆਰ. ਸੰਬੰਧੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਤਲਵਾੜ ਨੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।