22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਇਆਲੀ ਦੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਨਾਲ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ-ਲਵਲੀ <br/>

ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਦਲ ''ਵਾਰਿਸ ਪੰਜਾਬ ਦੇU ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਤਿੰਨ ਵਾਰ ਵਿਧਾਇਕ ਅਤੇ ਤਜਰਬੇਕਾਰ ਸਿਆਸਤਦਾਨ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਉਨ੍ਹਾਂ ਨੇ ਇਆਲੀ ਨੂੰ ਮਾਲਵੇ ਦਾ ਨਿਧੜਕ ਯੋਧਾ ਕਰਾਰ ਦਿੰਦੇ ਹੋਏ ਕਿਹਾ ਕਿ ਕਈ ਵੱਡੀਆਂ ਕੌਮੀ ਪਾਰਟੀਆਂ ਨੂੰ ਛੱਡ ਕੇ ਇਹਨਾਂ ਦੇ ਅਕਾਲੀ ਦਲ ''ਵਾਰਿਸ ਪੰਜਾਬ ਦੇ'' ਵਿਚ ਸ਼ਾਮਿਲ ਹੋਣ ਨਾਲ ਲੋਕ ਹਿਤ ਵਿਚ ਪਾਰਟੀ ਦੀ ਨੀਤੀ ਨੂੰ ਹੋਰ ਮਜ਼ਬੂਤੀ ਮਿਲੀ ਹੈ | ਲਵਲੀ ਨੇ ਕਿਹਾ ਕਿ ਇਆਲੀ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਜਿੱਥੇ ਉੱਪਰਲੀਆ ਸਫਾਂ ਵਿਚ ਪੰਜਾਬ ਦੀ ਸਿਆਸਤ ਨੇ ਰੰਗ ਬਦਲਿਆ ਹੈ, ਉੱਥੇ ਹੀ ਪਾਰਟੀ ਵਰਕਰਾਂ ਵਿਚ ਇਸ ਗੱਲ ਦਾ ਉਤਸ਼ਾਹ ਹੈ ਕਿ ਸਥਾਪਨਾ ਤੋਂ ਕਰੀਬ ਦੋ ਸਾਲਾਂ ਦੇ ਅੰਦਰ ਪਾਰਟੀ ਦੋ ਸੰਸਦ ਮੈਂਬਰ ਅਤੇ ਇਕ ਵਿਧਾਇਕ ਬਣ ਗਏ ਹਨ | ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਕਈ ਹੋਰ ਲੋਕ ਅਕਾਲੀ ਦਲ ''ਵਾਰਿਸ ਪੰਜਾਬ ਦੇ'' ਵਿਚ ਸ਼ਾਮਿਲ ਹੁੰਦੇ ਨਜ਼ਰ ਆਉਣਗੇ | ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਅੰਦਰ ਮੁੱਖ ਮੰਤਰੀ ਵਜੋਂ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ |

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ 21 ਜੂਨ ਨੂੰ ਮਹਾਨ ਸੰਤ ਸਮਾਗਮ ਅਤੇ ਕਵੀ ਦਰਬਾਰ-ਬਾਬਾ ਆਲੋਵਾਲ <... ਅਗਲੀ ਖ਼ਬਰ ਬਿਜਲੀ ਸੰਕਟ ਨੇ ਫ਼ਿਰੋਜ਼ਪੁਰ ਨੂੰ ਕੀਤਾ ਬੇਹਾਲ, ਅਫ਼ਸਰਾਂ ਦੀ ਚੁੱਪੀ 'ਤੇ ਭੜਕੀ ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।