24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ 13 ਰੋਜ਼ਾ ਵਿਸ਼ੇਸ਼ ਅੰਮਿ੍ਤ ਵੇਲਾ ਸਮਾਗਮ 14 ਤੋਂ <br/>

ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ 13 ਰੋਜ਼ਾ ਵਿਸ਼ੇਸ਼ ਅੰਮਿ੍ਤ ਵੇਲਾ ਸਮਾਗਮ 14 ਜੂਨ ਤੋਂ ਕਰਵਾਏ ਜਾ ਰਹੇ ਹਨ ਅਤੇ ਇਹ ਸਮਾਗਮ ਤੜਕੇ 3:45 ਤੋਂ 5:45 ਵਜੇ ਤੱਕ ਹੋਣਗੇ | ਅੰਮਿ੍ਤਵੇਲਾ ਸਮਾਗਮ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਮੀਤ ਸਿੰਘ ਅਤੇ ਜਰਨਲ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ 13 ਦਿਨ ਅੰਮਿ੍ਤਵੇਲਾ ਸਮਾਗਮਾਂ ਵਿਚ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਸ਼੍ਰੀ ਅਮਿ੍ਤਸਰ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਹ 13 ਰੋਜ਼ਾ ਗੁਰਮਤਿ ਸਮਾਗਮਾਂ ਵਿਚ ਮਾਤਾ ਵਿਪਨਪ੍ਰੀਤ ਕੌਰ ਵੀਂ ਵਿਸ਼ੇਸ਼ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਪੁੱਜਣਗੇ | ਇਸ ਮੌਕੇ ਦਰਸ਼ਨ ਸਿੰਘ, ਰਸ਼ਪਾਲ ਸਿੰਘ,ਚਰਨਜੀਤ ਸਿੰਘ, ਹਰਿਮੰਦਰ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ ਆਹੂਜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੌਂਸਲਰ ਵੀਰੂ ਨੇ ਵਾਰਡ ਨੰ. 32 ਦੇ ਇਲਾਕੇ ਚੰਬਲ ਘਾਟੀ ਵਿਖੇ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਈ <br/> ਅਗਲੀ ਖ਼ਬਰ ਭਾਜਪਾ ਦਿਹਾਤੀ ਵਲੋਂ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਦਾ ਜਸ਼ਨ, ਸੈਂਕੜੇ ਨੌਜਵਾਨ ਪਾਰਟੀ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।