25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਾਣਾ ਮੰਡੀ ਰਾਏਕੋਟ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 12-06-2026
ਰਾਏਕੋਟ, 11 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਰਾਏਕੋਟ-ਮਲੇਰਕੋਟਲਾ ਰੋਡ 'ਤੇ ਦਾਣਾ ਮੰਡੀ ਦੇ ਮੁੱਖ ਗੇਟ ਸਾਹਮਣੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਸੇਵਾ 'ਚ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ, ਅਕਾਊਾਟੈਂਟ ਯੂਨੀਅਨ ਰਾਏਕੋਟ, ਅਨਾਜ ਮੰਡੀ ਮਜ਼ਦੂਰ ਯੂਨੀਅਨ, ਵਿਸ਼ਵਕਰਮਾ ਟੈਂਪੂ ਯੂਨੀਅਨ ਅਤੇ ਮਲੇਰਕੋਟਲਾ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ 'ਤੇ ਸਹਿਯੋਗ ਦਿੱਤਾ ਗਿਆ | ਛਬੀਲ ਦੌਰਾਨ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਗਰਮੀ ਦੇ ਮੱਦੇਨਜ਼ਰ ਠੰਢਾ-ਮਿੱਠਾ ਜਲ ਛਕਾ ਕੇ ਰਾਹਤ ਦਿੱਤੀ ਗਈ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ, ਪ੍ਰਧਾਨ ਦਲੀਪ ਸਿੰਘ ਛਿੱਬਰ, ਪ੍ਰਧਾਨ ਸੁਦਰਸ਼ਨ ਜੋਸ਼ੀ, ਸੰਜੀਵ ਕੁਮਾਰ ਬੌਵਾ ਗੋਇਲ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਪ੍ਰਧਾਨ ਬਲਜੀਤ ਸਿੰਘ, ਸੁਰੇਸ਼ ਗਰਗ, ਡਾ. ਨਿਰਭੈ ਸਿੰਘ, ਕੁਲਦੀਪ ਸਿੰਘ, ਅਭੀ ਗੋਇਲ, ਨੀਰਜ ਗੋਇਲ, ਰੇਸ਼ਮ ਸਿੰਘ, ਹੈਪੀ, ਕੁਲਦੀਪ ਸਿੰਘ, ਹਾਕਮ ਸਿੰਘ ਬਾਲਾ ਜੀ ਹੋਟਲ, ਰੌਕੀ ਗੋਇਲ ਸਮੇਤ ਵੱਡੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਚਚਰਾੜੀ ਵਿਖੇ ਭਾਕਿਯੂ ਡਕੌਂਦਾ (ਬੁਰਜਗਿੱਲ) ਨੇ ਪਿੰਡ ਇਕਾਈ ਦਾ ਕੀਤਾ ਗਠਨ ਅਗਲੀ ਖ਼ਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲੇ ਗੁਰਪ੍ਰੀਤ ਸਿੰਘ ਲਾਪਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।