20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ 15 ਅਗਸਤ ਤੱਕ ਵਧਾਈ ਜਾਵੇ-ਆਜ਼ਾਦ

ਅਜੀਤ ਡੈਸਕ 14-06-2026
ਲਾਡੋਵਾਲ, 13 ਜੂਨ (ਬਲਬੀਰ ਸਿੰਘ ਰਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ, ਨÏਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦੀ ਮਿਤੀ 10 ਜੁਲਾਈ ਰੱਖੀ ਗਈ ਹੈ, ਲੇਕਿਨ ਇਸ ਵਾਰ ਵਿਦਿਆਰਥੀਆਂ ਨੂੰ ਡਿਜੀਟਲ ਜਨਮ ਸਰਟੀਫਿਕੇਟ ਨਾਲ ਅੱਪਲੋਡ ਕਰਨਾ ਜ਼ਰੂਰੀ ਕਿਹਾ ਗਿਆ ਹੈ¢ ਇਕ ਪਾਸੇ ਸਕੂਲਾਂ 'ਚ ਛੁੱਟੀਆਂ ਚੱਲ ਰਹੀਆਂ ਹਨ, ਜਿਸ ਕਾਰਨ ਸਕੂਲ ਮੁਖੀਆਂ ਵਲੋਂ ਬੱਚਿਆਂ ਨੂੰ ਡਿਜੀਟਲ ਸਰਟੀਫਿਕੇਟ ਲਿਆਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ¢ ਕਈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਹਨ ਅਤੇ ਕਈਆਂ ਕੋਲ ਇਹ ਡਿਜੀਟਲ ਸਰਟੀਫਿਕੇਟ ਵੀ ਨਹੀਂ ਹੈ, ਜਿਸ ਕਰਕੇ ਮਾਪੇ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ ¢ ਉਕਤ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕÏਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ¢ ਕÏਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਕ ਪਾਸੇ ਬੋਰਡ ਨੇ ਦਾਖਲਾ ਮਿਤੀ 15 ਅਗਸਤ, 2026 ਰੱਖੀ ਹੋਈ ਹੈ, ਜਿਸ ਵਿਚ ਬੱਚੇ ਆਪਣਾ ਰਿਕਾਰਡ ਚੰਗੀ ਤਰ੍ਹਾਂ ਦਰਜ ਕਰਾ ਸਕਣਗੇ ¢ ਜਦ ਕਿ ਹੁਣ ਬੱਚਿਆਂ ਦੀ ਰਜਿਸਟਰੇਸ਼ਨ ਕਰਨ ਵਿਚ ਬੜੀ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਕਿਹਾ ਕਿ ਬੋਰਡ ਇਹ ਮਿਤੀ 15 ਅਗਸਤ ਕਰੇ |
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਬਾਜਵਾ ਦੇ ਅੰਤਿਮ ਸੰਸਕਾਰ ਮੌਕੇ ਅਕਾਲੀ ਆਗੂਆਂ ਸਮੇਤ ਭਾਰੀ ਗਿਣਤੀ ਵਿਚ ਲੋਕਾਂ ਨੇ ਦਿੱਤੀ ਅੰਤਿਮ ਵਿ... ਅਗਲੀ ਖ਼ਬਰ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਆਪ੍ਰੇਸ਼ਨ ਲੰਬੇ ਸਮੇਂ ਤੱਕ ਦਿੰਦਾ ਹੈ ਰਾਹਤ-ਡਾ. ਪਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।