20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਫੀਕੋ ਵਲੋਂ ਭਾਰਤ ਦੇ ਪੈਟਰੋਲੀਅਮ ਮੰਤਰੀ ਨਾਲ ਮੁਲਾਕਾਤ ਕਰਕੇ ਡੀਜ਼ਲ 'ਤੇ ਨਵੀਆਂ ਪਾਬੰਦੀਆਂ ਹਟਾਉਣ ਦੀ ਮੰਗ

ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ (ਜਤਿੰਦਰ ਭੰਬੀ)-ਫੈੱਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਦਾ ਇਕ ਵਫ਼ਦ ਕੇ.ਕੇ. ਸੇਠ, ਚੇਅਰਮੈਨ ਫੀਕੋ ਅਤੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਿਆ ਅਤੇ ਹਾਲ ਹੀ ਵਿਚ ਜਾਰੀ ਕੀਤੇ ਗਏ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ ਆਰਡਰ, 2026 ਸਬੰਧੀ ਆਪਣੀਆਂ ਗੰਭੀਰ ਚਿੰਤਾਵਾਂ ਦਰਸਾਉਂਦਿਆਂ ਇਕ ਮੰਗ ਪੱਤਰ ਸੌਂਪਿਆ | ਵਫ਼ਦ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਵਲੋਂ ਰਿਟੇਲ ਆਉਟਲੈਟਾਂ ਤੋਂ ਡੀਜ਼ਲ ਖ਼ਰੀਦਣ 'ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਪ੍ਰਤੀ ਵਾਹਨ ਪ੍ਰਤੀ ਦਿਨ 200 ਲੀਟਰ ਡੀਜ਼ਲ ਦੀ ਸੀਮਾ ਉਦਯੋਗਾਂ, ਖ਼ਾਸ ਕਰਕੇ ਐਮ.ਐਸ.ਐਮ.ਈ. ਖੇਤਰ, ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰੇਗੀ | ਉਨ੍ਹਾਂ ਕਿਹਾ ਕਿ ਦੋਰਾਹਾ ਤੱਕ ਗੈਸ ਪਾਈਪਲਾਈਨ ਪਹੁੰਚਣ ਦੇ ਬਾਵਜੂਦ ਲੁਧਿਆਣਾ ਦੇ ਬਹੁਤੇ ਉਦਯੋਗਿਕ ਖੇਤਰਾਂ ਅਤੇ ਫੋਕਲ ਪੁਆਇੰਟਾਂ ਨੂੰ ਅਜੇ ਤੱਕ ਪਾਈਪਡ ਨੈਚੂਰਲ ਗੈਸ ਦੀ ਸਹੂਲਤ ਨਹੀਂ ਮਿਲੀ | ਫੀਕੋ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੋਟੀਫ਼ਿਕੇਸ਼ਨ 'ਤੇ ਮੁੜ ਵਿਚਾਰ ਕੀਤਾ ਜਾਵੇ, ਉਦਯੋਗਾਂ 'ਤੇ ਲਗਾਈਆਂ ਪਾਬੰਦੀਆਂ ਵਾਪਸ ਲਈਆਂ ਜਾਣ ਅਤੇ ਡੀਜ਼ਲ ਖ਼ਰੀਦ 'ਤੇ ਕਿਸੇ ਵੀ ਕਿਸਮ ਦੀ ਸੀਮਾ ਲਗਾਉਣ ਤੋਂ ਪਹਿਲਾਂ ਸਾਰੇ ਉਦਯੋਗਿਕ ਖੇਤਰਾਂ ਵਿਚ ਪੀ.ਐਨ.ਜੀ. ਕੁਨੈਕਟੀਵਿਟੀ ਮੁਹੱਈਆ ਕਰਵਾਈ ਜਾਵੇ |
ਪਿਛਲੀ ਖ਼ਬਰ 'ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ' ਪ੍ਰੋ. ਜਗਮੋਹਨ ਸਿੰਘ, ਡਾ. ਐਸ.ਪੀ. ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾ... ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।