23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਖਾਦ ਡੀਲਰ ਬਣਨ ਲਈ ਪਾਮੇਤੀ ਨੇ ਕਰਵਾਇਆ ਸਰਟੀਫਿਕੇਟ ਕੋਰਸ <br/>

ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਨਸ਼ਨ ਟ੍ਰੇਨਿੰਗ ਇੰਸਟੀਚਿਊਟ (ਪਾਮੇਤੀ) ਵਲੋਂ 15 ਦਿਨਾਂ ਦਾ ਖਾਦ ਡੀਲਰ ਬਣਨ ਲਈ ਰਿਹਾਇਸ਼ੀ ਸਰਟੀਫਿਕੇਟ ਕੋਰਸ, ਰਾਸ਼ਟਰੀ ਖੇਤੀਬਾੜੀ ਪਸਾਰ ਪ੍ਰਬੰਧਨ ਹੈਦਰਾਬਾਦ ਦੇ ਸਹਿਯੋਗ ਨਾਲ ਡਾ. ਕੇ.ਬੀ. ਸਿੰਘ, ਡਾਇਰੈਕਟਰ ਪਾਮੇਤੀ ਦੀ ਰਹਿਨੁਮਾਈ ਵਿਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ | ਇਸ ਕੋਰਸ ਦੀ ਸਿਖਲਾਈ ਉਪਰੰਤ ਸਿੱਖਿਆਰਥੀ ਖਾਦ ਕੰਟਰੋਲ (ਆਰਡਰ) 1985 ਤਹਿਤ ਆਪਣਾ ਖਾਦਾਂ ਸੰਬੰਧੀ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਬਿਹਤਰ ਢੰਗ ਨਾਲ ਫਸਲਾਂ ਵਿਚ ਖਾਦਾਂ ਦੀ ਸਹੀ ਚੋਣ, ਸਹੀ ਮਾਤਰਾ, ਸਹੀ ਸਮਾਂ ਅਤੇ ਸਹੀ ਤਰੀਕਿਆਂ ਬਾਰੇ ਵਧੇਰੇ ਤਕਨੀਕੀ ਜਾਣਕਾਰੀ ਦੇ ਸਕਦੇ ਹਨ | ਇਸ ਕੋਰਸ ਵਿਚ ਸੰਤੁਲਿਤ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ, ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਮਿੱਟੀ ਵਿਚ ਘਾਟ ਦੇ ਲੱਛਣਾਂ, ਜੈਵਿਕ ਖਾਦਾਂ ਦੇ ਵੱਖ-ਵੱਖ ਸਰੋਤਾਂ (ਐਫ ਵਾਈ ਐਮ, ਹਰੀ ਖਾਦ, ਵਰਮੀਕੰਪੋਸਟ, ਫਸਲਾਂ ਦੀ ਰਹਿੰਦ-ਖੂੰਹਦ, ਮਿੱਟੀ/ਪਾਣੀ ਦੀ ਜਾਂਚ ਦੀ ਮਹੱਤਤਾ, ਖਾਦ ਕੰਟਰੋਲ (ਆਰਡਰ), ਖਾਦਾਂ ਦੀ ਸਹੀ ਤਰੀਕੇ ਨਾਲ ਸਟੋਰੇਜ, ਪੀਓਐਸ ਮਸ਼ੀਨਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ |

ਪਿਛਲੀ ਖ਼ਬਰ ਡੇਂਗੂ ਮੱਛਰਾਂ ਦੇ ਲਾਰਵੇ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਚਲਾਈ ਵਿਸ਼ੇਸ਼ ਮੁਹਿੰਮ <br/> ਅਗਲੀ ਖ਼ਬਰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜੀ.ਐਸ.ਟੀ. ਨੰਬਰ ਲੈਣ ਵਾਲੇ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।