14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲਾਡੋਵਾਲ ਵਿਖੇ ਨੈਸ਼ਨਲ ਹਾਈਵੇਅ ਸਥਿਤ ਟੋਏ ’ਚ ਡਿੱਗੀ ਕਾਰ

ਅਜੀਤ ਡੈਸਕ 03-07-2026
ਲਾਡੋਵਾਲ, 2 ਜੁਲਾਈ (ਬਲਬੀਰ ਸਿੰਘ ਰਾਣਾ)-ਲਾਡੋਵਾਲ ਨੈਸ਼ਨਲ ਹਾਈਵੇਅ ਸਥਿਤ ਨੈਸ਼ਨਲ ਅਥਾਰਟੀ ਆਫ ਇੰਡੀਆ ਵਲੋਂ ਰੋਡ ‘ਤੇ ਬਰਸਾਤਾਂ ਦਾ ਪਾਣੀ ਨਾ ਖੜ੍ਹਾ ਹੋਵੇ ਉਸਦੇ ਵਾਸਤੇ ਸਰਵਿਸ ਲੇਨ ‘ਤੇ ਟੋਏ ਪੁੱਟੇ ਹੋਏ ਹਨ, ਤਾਂ ਜੋ ਪਾਣੀ ਉਨ੍ਹਾਂ ਟੋਇਆ ਵਿਚ ਪਾਇਆ ਜਾ ਸਕੇ। ਪੁੱਟੇ ਗਏ ਇਨ੍ਹਾਂ ਟੋਇਆ ਕਾਰਨ ਲੋਕਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਕਿਸੇ ਗੱਡੀ ਦਾ ਟੋਏ ਵਿਚ ਡਿੱਗ ਜਾਣਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਘਟਨਾਵਾਂ ਇਨ੍ਹਾਂ ਟੋਇਆਂ ਵਿਚ ਵਾਪਰ ਚੁੱਕੀਆਂ ਹਨ। ਮੌਕੇ ‘ਤੇ ਖੜੇ ਲੋਕਾਂ ਨੇ ਦੱਸਿਆ ਕਿ ਟੋਏ ਵਿਚ ਡਿੱਗੀ ਕਾਰ ਦਾ ਮਾਲਕ ਜਦੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਖੜੇ ਪਾਣੀ ਵਿਚ ਦੀ ਗੱਡੀ ਨੂੰ ਲੰਘਾਉਣਾ ਚਾਹਿਆ ਤਾਂ ਉਸ ਦੀ ਕਾਰ ਟੋਏ ਵਿਚ ਪਲਟ ਗਈ। ਮੌਕੇ ‘ਤੇ ਪਿੰਡ ਵਾਸੀ ਅਤੇ ਰਾਹਗੀਰ ਇਕੱਠੇ ਹੋ ਗਏ, ਜਿਨ੍ਹਾਂ ਨੇ ਪਰਿਵਾਰ ਸਮੇਤ ਡਰਾਈਵਰ ਨੂੰ ਬਚਾ ਕੇ ਕੱਢ ਲਿਆ। ਇਸ ਮੌਕੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਪਿਛਲੇ ਕੋਈ 2 ਮਹੀਨੇ ਤੋਂ ਇਹ ਸਰਵਿਸ ਲੇਨ ‘ਤੇ ਇਹ ਟੋਏ ਪੁੱਟੇ ਹੋਏ ਹਨ, ਜਿਸ ਕਰਕੇ ਆਏ ਦਿਨ ਇਨ੍ਹਾਂ ਟੋਇਆ ਵਿਚ ਕੋਈ ਨਾ ਕੋਈ ਗੱਡੀ ਡਿੱਗੀ ਹੀ ਰਹਿੰਦੀ ਹੈ। ਜਦ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਹ ਟੋਏ ਸਰਵਿਸ ਲੇਨ ‘ਤੇ ਆਪਣੇ ਫ਼ਾਇਦੇ ਲਈ ਪੁੱਟੇ ਹੋਏ ਹਨ, ਜਦ ਕਿ ਇਸ ਵਿਚ ਡਿੱਗ ਕੇ ਬੇਕਸੂਰੇ ਲੋਕ ਖ਼ਮਿਆਜ਼ਾ ਭੁਗਤ ਰਹੇ ਹਨ। ਜਦ ਕਿ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ।
ਪਿਛਲੀ ਖ਼ਬਰ ਖੱਤਰੀ-ਅਰੋੜਾ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਅਤੇ ਨੁਮਾਇੰਦਗੀ ਦਿੱਤੀ ਜਾਵੇ-ਰੋਹਿਤ ਧੀਰ ਅਗਲੀ ਖ਼ਬਰ ਪਹਿਲੀ ਬਰਸਾਤ ਨਾਲ ਹੀ ਕਈ ਥਾਈਂ ਪਾਣੀ ਭਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।