13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੁਆਮੀ ਸੰਤ ਦਾਸ ਦਰਬਾਰ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ ਦੀ ਦੇਖ ਰੇਖ ਅਤੇ ਗੁਰਪੁਰਵਾਸੀ ਗਿਆਨੀ ਇੰਦਰਮੋਹਨ ਸਿੰਘ ਦੀਆਂ ਅਸੀਸਾਂ ਸਦਕਾ ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਲੋਨੀ ਸਲੇਮਟਾਬਰੀ ਵਿਖੇ ਮਨਾਇਆ ਗਿਆ, ਜਿਸ ਵਿਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਕੇ ਗੁਰੂ ਜਸ ਸਰਵਣ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਹਰਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਗਿਆਨੀ ਜਗਦੀਸ਼ ਸਿੰਘ ਚੰਦਨ ਢਾਡੀ ਜੱਥਾ ਲੁਧਿਆਣਾ ਨੇ ਵਾਰਾਂ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਸੰਤ ਸਤਿਨਾਮ ਸਿੰਘ ਗੁਰਦੁਆਰਾ ਅਕਾਲ ਮੰਡਲ ਨੇ ਕਥਾ ਕਰਦਿਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗਿਆਨੀ ਹਰਦੀਪ ਸਿੰਘ ਨੇ ਜਗਦੀਸ਼ ਸਿੰਘ ਚੰਦਨ ਨੇ ਢਾਡੀ ਜੱਥੇ ਨੂੰ ਸਨਮਾਨਿਤ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਮਿੱਸੇ ਪ੍ਰਸ਼ਾਦੇ, ਲੱਸੀ ਤੇ ਅਚਾਰ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਇੰਜੀਨੀਅਰ ਮਨਦੀਪ ਸਿੰਘ, ਪਰਮਵੀਰ ਸਿੰਘ, ਕੁਲਦੀਪ ਸਿੰਘ ਦੂਆ, ਨਰਿੰਦਰਪਾਲ ਸਿੰਘ ਦੂਆ, ਬਲਜੀਤ ਸਿੰਘ ਦੂਆ, ਸਾਬਕਾ ਐਸਡੀਓ ਚਮਕੌਰ ਸਿੰਘ, ਬਾਊ ਰਜਿੰਦਰਪਾਲ, ਰਜਿੰਦਰ ਪੁਰੀ, ਗਗਨਪ੍ਰੀਤ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਹਰਭਜਨ ਸਿੰਘ ਦੂਆ, ਗੁਰਦੁਆਰਾ ਗੁਰਸਾਗਰ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਬਿੱਟੂ, ਜੇ.ਪੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਂਹ ਨੇ ਆਪ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਖੋਲ੍ਹੀ ਪੋਲ-ਗਿਆਸਪੁਰਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆਂਦਾ, ਜਨਤਾ ਇਸ ਗੁੰਡਾ ਰਾਜ ਦਾ ਤਖ਼ਤਾ ਪਲਟਣ ਲਈ ਤਿਆਰ-ਬੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।