24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵਾਰਡ ਨੰਬਰ 81 ਦੇ ਵਿਕਾਸ ਕਾਰਜਾਂ ਨੂੰ ਲੱਗੀ ਬ੍ਰੇਕ

ਅਜੀਤ ਡੈਸਕ 16-07-2026
Aਲੁਧਿਆਣਾ, 15 ਜੁਲਾਈ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਦੇ ਵਾਰਡ ਨੰਬਰ 81 ਵਿਚ ਵਿਕਾਸ ਕਾਰਜ ਠੱਪ ਪਏ ਹੋਣ ਦਾ ਮੁੱਦਾ ਹੁਣ ਮੇਅਰ ਦਰਬਾਰ ਤਕ ਪਹੁੰਚ ਗਿਆ ਹੈ। ਵਾਰਡ ਦੇ ਕੌਂਸਲਰ ਪਤੀ ਇੰਦਰ ਅਗਰਵਾਲ ਨੇ ਮੇਅਰ ਨੂੰ ਮੰਗ ਪੱਤਰ ਦੇ ਕੇ ਦੋਸ਼ ਲਾਇਆ ਕਿ ਸ਼ਹਿਰ ਦੇ ਹਰੇਕ ਵਾਰਡ ਵਿਚ ਵਿਕਾਸ ਕਾਰਜਾਂ ਲਈ ਕਰੀਬ ਡੇਢ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਪਰ ਉਨ੍ਹਾਂ ਦੇ ਵਾਰਡ ਵਿਚ ਅਜੇ ਤੱਕ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾਏ ਗਏ। ਇੰਦਰ ਅਗਰਵਾਲ ਨੇ ਦੱਸਿਆ ਕਿ ਵਾਰਡ ਅਧੀਨ ਆਉਂਦੇ ਕਸ਼ਮੀਰ ਨਗਰ ਰੋਡ, ਰਣਜੀਤ ਸਿੰਘ ਪਾਰਕ ਦੀਆਂ ਦੋ ਗਲੀਆਂ, ਹਰਚਰਨ ਨਗਰ ਦੀਆਂ ਕੁੱਝ ਗਲੀਆਂ ਅਤੇ ਸ਼ਿਵਾਜੀ ਨਗਰ ਵਿਚ ਨਾਲੇ ਦੀ ਸਫਾਈ ਅਤੇ ਨੀਵੀਆਂ ਗਲੀਆਂ ਨੂੰ ਉਚਾ ਕਰਨ ਲਈ ਤਖਮੀਨੇ ਤਿਆਰ ਕਰਵਾਏ ਜਾ ਚੁੱਕੇ ਹਨ। ਇਸਦੇ ਬਾਵਜੂਦ ਬੀ.ਐਂਡ.ਆਰ ਸ਼ਾਖਾ ਦੇ ਅਧਿਕਾਰੀਆਂ ਵਲੋਂ ਇਹ ਕੰਮ ਲਗਾਤਾਰ ਲਟਕਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ੳ ਐਂਡ ਐਮ ਸ਼ਾਖਾ ਦਾ ਵੀ ਇਹੋ ਜਿਹਾ ਹਾਲ ਹੈ। ਮੇਅਰ ਵਲੋਂ ਸ਼ਿਵਾਜੀ ਨਗਰ ਵਿਖੇ ਨਾਲੇ ਦੀ ਸਫਾਈ ਲਈ 48 ਲੱਖ ਰੁਪਏ ਦਾ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਕੰਮ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਦੀ ਮੰਗ ਤੇ ਦੁਬਾਰਾ ਵਰਕ ਆਰਡਰ ਜਾਰੀ ਕੀਤਾ ਗਿਆ। ਪਰ ਇਸਦੇ ਬਾਵਜੂਦ ਅਜੇ ਤਕ ਸਫਾਈ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ। ਇੰਦਰ ਅਗਰਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਰਸਾਤੀ ਮੌਸਮ ਤੋ ਪਹਿਲਾਂ ਨਾਲੇ ਦੀ ਸਫਾਈ ਅਤੇ ਹੋਰ ਵਿਕਾਸ ਕਾਰਜ ਸ਼ੂਰੂ ਨਾ ਹੋਏ ਤਾਂ ਪਿਛਲੇ ਸਾਲ ਵਾਂਗ ਵਾਰਡ ਦੇ ਕਈ ਇਲਾਕਿਆਂ ਵਿਚ ਗੰਦੇ ਪਾਣੀ ਭਰਨ ਦੀ ਸਮੱਸਿਆ ਮੁੜ੍ਹ ਖੜ੍ਹੀ ਹੋ ਸਕਦੀ ਹੈ, ਜਿਸ ਦਾ ਖਮਿਆਜਾ ਇਲਾਕਾ ਨਿਵਾਸੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਮੇਅਰ ਤੋ ਮੰਗ ਕੀਤੀ ਕਿ ਵਾਰਡ ਨੰਬਰ 81 ਵਿਚ ਵਿਕਾਸ ਕਾਰਜਾਂ ਨੂੰ ਤੁਰੰਤ ਸ਼ੁਰੂ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਨੰ ਮੁੱਢਲਿਆਂ ਸਹੂਲਤਾਂ ਤੋ ਵਾਂਝਾ ਨਾ ਰਹਿਣਾ ਪਵੇ।
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਅਤੇ ਫੀਡ ਉਤਪਾਦਨ ਜਥੇਬੰਦੀ ਨੇ ਚਿਕਨ ਸੌਸੇਜ ਕੁਆਲਿਟੀ ’ਤੇ ਵਿਗਿਆਨਕ ਅਧਿਐਨ ਲਈ ਮਿਲਾਇਆ ਹੱਥ ਅਗਲੀ ਖ਼ਬਰ ਰੋਮਾਂਚਕ ਮੁਕਾਬਲਿਆਂ ਨਾਲ ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਨੇਪਰੇ ਚੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।