11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਦਲਿਤ ਆਗੂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 17 ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 25-07-2026
ਲੁਧਿਆਣਾ, 24 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਦਲਿਤ ਆਗੂ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਰਲਦੂ ਰਾਮ ਵਾਸੀ ਪਿੰਡ ਕਾਦੀਆਂ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਜਿੰਦਰ ਪਾਲ ਦੜੋਚ, ਨਰਿੰਦਰ ਰਾਏ ਬਿੱਟੂ, ਰਜਿੰਦਰ, ਡਾਕਟਰ ਰਾਮਜੀ ਸੂਦ, ਲੇਖ ਰਾਜ, ਸੁੱਖਾ ਰਾਮ ਲੱਖਾ, ਸੁਨੀਲ ਮਹੇ, ਸਨੀ ਅਤੇ ਉਨ੍ਹਾਂ ਦੇ 9 ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅੰਬੇਦਕਰ ਭਵਨ ਵੈੱਲਫੇਅਰ ਸੁਸਾਇਟੀ ਦਾ ਕਮੇਟੀ ਮੈਂਬਰ ਹੈ ਅਤੇ ਬੀਤੇ ਦਿਨ ਕਥਿਤ ਦੋਸ਼ੀਆਂ ਨੇ ਉਸ ਦੀ ਨਗਰ ਨਿਗਮ ਦੇ ਜ਼ੋਨ ਇਕ ਦੇ ਬਾਹਰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਰੰਜ਼ਿਸ਼ ਇਹ ਹੈ ਕਿ ਜਿੰਦਰ ਪਾਲ ਦੜੋਚ ਦਾ ਨਾਮ ਮੇਅਰ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਚ ਦਰਜ ਕੀਤਾ ਗਿਆ ਸੀ, ਜਿਸ ਦਾ ਕਿ ਉਹ ਲਗਾਤਾਰ ਵਿਰੋਧ ਕਰ ਰਹੇ ਸਨ।ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੀਆਂ ਹੋਇਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।
ਪਿਛਲੀ ਖ਼ਬਰ ਪੀ. ਏ. ਯੂ. ਨੇ ਅਬੋਹਰ ਸਥਿਤ ਫ਼ਰਮ ਨਾਲ ਵਰਤੋਂ ਲਈ ਤਿਆਰ ਕਾਂਜੀ ਮਿਸ਼ਰਨ ਦੇ ਵਪਾਰੀਕਰਨ ਵਾਸਤੇ ਕੀਤਾ ਸਮਝੌਤਾ ਅਗਲੀ ਖ਼ਬਰ ਸਹੁਰੇ ਅਤੇ ਪਤੀ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਨੂੰਹ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।