07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਦੌੜ ਹਾਊਸ ਨੇੜੇ ਖੜ੍ਹੀ ਕਾਰ ਨੂੰ ਲੱਗੀ ਅੱਗ, ਪੁਲਿਸ ਵਲੋਂ ਜਾਂਚ ਸ਼ੁਰੂ

ਅਜੀਤ ਡੈਸਕ 30-07-2026

ਲੁਧਿਆਣਾ, 29 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਭਦੌੜ ਹਾਊਸ ਨੇੜੇ ਬੁੱਧਵਾਰ ਤੜਕੇ ਇਕ ਸਵਿਫ਼ਟ ਕਾਰ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਕਾਰ ਮਾਲਕ ਤਰੁਨ ਜੋ ਕਰਾਕਰੀ ਦਾ ਕਾਰੋਬਾਰ ਕਰਦਾ ਹੈ, ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੀ ਕਾਰ ਦੁਕਾਨ ਦੇ ਬਾਹਰ ਖੜ੍ਹੀ ਕਰਦਾ ਸੀ। ਬੁੱਧਵਾਰ ਤੜਕੇ ਕਰੀਬ 4.15 ਵਜੇ ਉਨ੍ਹਾਂ ਨੂੰ ਫ਼ੋਨ ਰਾਹੀਂ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ਤੇ ਪੁੱਜਾ, ਤਾਂ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਮਲਾ ਮੌਕੇ ‘ਤੇ ਪੁੱਜਾ ਅਤੇ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤਕ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਜਾ ਚੁੱਕੀ ਸੀ। ਤਰੁਨ ਨੇ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਿਚ ਇਕ ਸ਼ੱਕੀ ਵਿਅਕਤੀ ਪਹਿਲਾਂ ਦੁਕਾਨ ਦੇ ਆਲੇ-ਦੁਆਲੇ ਮੰਡਰਾਉਂਦਾ ਦਿਖਾਈ ਦਿੰਦਾ ਹੈ। ਕੁੱਝ ਸਮੇਂ ਬਾਅਦ ਉਹ ਕਾਰ ਵੱਲ ਜਾਂਦਾ ਹੈ ਅਤੇ ਉਸ ਦੇ ਉੱਥੋਂ ਵਾਪਸ ਮੁੜਨ ਤੋ ਥੋੜ੍ਹੀ ਹੀ ਦੇਰ ਬਾਅਦ ਕਾਰ ਨੂੰ ਅੱਗ ਲੱਗ ਜਾਂਦੀ ਹੈ। ਘਟਨਾ ਦੀ ਥਾਂ ‘ਤੇ ਪਲਾਸਟਿਕ ਦੇ ਗਿਲਾਸ ਅਤੇ ਹੋਰ ਕੁੱਝ ਸਾਮਾਨ ਵੀ ਮਿਲਿਆ ਹੈ, ਜਿਸ ਕਾਰਨ ਅੱਗ ਲਾਉਣ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ। ਕਾਰ ਮਾਲਕ ਅਨੁਸਾਰ ਕਾਰ ਦੀ ਕੀਮਤ ਕਰੀਬ ਅੱਠ ਲੱਖ ਰੁਪਏ ਸੀ। ਮੌਕੇ ‘ਤੇ ਪੁਲਿਸ ਵਲੋਂ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਪ੍ਰੇਮ ਵਿਆਹ ਦੇ 8 ਮਹੀਨੇ ਬਾਅਦ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਅਗਲੀ ਖ਼ਬਰ ਪੰਜਾਬ ਵਿਚ ਹੋਏ ਪੇਪਰ ਲੀਕ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਸੂਬਾ ਸਰਕਾਰ-ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।