ਪਿਓ ਦੀ ਕੁੱਟਮਾਰ ਕਰਨ ਵਾਲੇ ਨੂੰਹ ਪੁੱਤਰ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
31-07-2026
ਲੁਧਿਆਣਾ, 30 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪਿਓ ਦੀ ਕੁੱਟਮਾਰ ਕਰਨ ਵਾਲੇ ਨੂੰਹ-ਪੁੱਤਰ ਸਮੇਤ ਤਿੰਨ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਗੁਲਜ਼ਾਰੀ ਲਾਲ ਵਾਸੀ ਇੰਦਰਾ ਕਾਲੋਨੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਤੇ ਇਸ ਸੰਬੰਧੀ ਪੁਲਿਸ ਨੇ ਉਸਦੇ ਪੁੱਤਰ ਗੁਲਸ਼ਨ, ਨੂੰਹ ਅਨੂ ਅਤੇ ਪੋਤੇ ਦੀਵਾਂਸ਼ ਵਾਸੀ ਇੰਦਰਾ ਕਾਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਲਸ਼ਨ ਕੁਮਾਰ ਨੂੰ ਬੇਦਖ਼ਲ ਕੀਤਾ ਹੋਇਆ ਹੈ ਅਤੇ ਬੀਤੇ ਦਿਨ ਉਹ ਆਪਣੀ ਕਰਿਆਨਾ ਦੀ ਦੁਕਾਨ ‘ਤੇ ਬੈਠਾ ਸੀ ਕਿ ਉਕਤ ਕਥਿਤ ਦੋਸ਼ੀ ਉਥੇ ਆਏ। ਇਹਨਾਂ ਨੇ ਉਸਦੀ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਗੱਲੇ ਵਿਚ ਪਈ 32000 ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।