02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲੁਧਿਆਣਾ ’ਚ ਨਿਸਾਨ ਦੀ ਨਵੀਂ ਪ੍ਰੀਮੀਅਮ ਸੀ.ਐਸ.ਯੂ.ਵੀ. ਟੈਕਟੋਨ ਲਾਂਚ ਕੀਤੀ

31-07-2026
ਲੁਧਿਆਣਾ, 30 ਜੁਲਾਈ (ਅਜੀਤ ਬਿਊਰੋ)-ਨਿਸਾਨ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਲੁਧਿਆਣਾ ਵਿਚ ਆਪਣੀ ਨਵੀਂ ਪ੍ਰੀਮੀਅਮ ਸੀ.ਐਸ.ਯੂ.ਵੀ ਟੈਕਟੋਨ ਨੂੰ ਬਾਜ਼ਾਰ ਵਿਚ ਉਤਾਰਿਆ ਗਿਆ। ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਲੀਨ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਿਸਾਨ ਪੈਟਰੋਲ ਤੋਂ ਪ੍ਰੇਰਿਤ ਪ੍ਰੀਮੀਅਮ ਲਗਜ਼ਰੀ, ਆਧੂਨਿਕ ਤਕਨੋਲਾਜੀ ਅਤੇ ਦਮਦਾਰ ਪਰਫਾਰਮੈਂਸ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਇਸ ਗੱਡੀ ਵਿਚ ਗੂਗਲ ਬਿਲਟ ਇਨ ਕਨੈਕਟੀਵਿਟੀ, ਗੂਗਲ ਮੈਪ, ਗੂਗਲ ਅਸਿਸਟੈਂਟ ਅਤੇ ਗੂਗਲ ਪਲੇਅ ਰਾਹੀਂ 200 ਤੋਂ ਵੱਧ ਐਪਸ ਦੀ ਸਹੂਲਤ ਦਿੱਤੀ ਗਈ ਹੈ। ਟੈਕਟੋਨ 100 ਫੀਸਦੀ ਟਰਬੋਚਾਰਜ਼ਡ ਇੰਜਣ ਲਾਈਨ-ਅੱਪ ਨਾਲ ਆਉਂਦੀ ਹੈ, ਜਿਸ ਵਿਚ ਟਰਬੋ ਟੀ 160 ਅਤੇ ਟਰਬੋ ਟੀ 280 ਇੰਜਣ 163 ਪੀਐਸ ਦੀ ਪਾਵਰ ਅਤੇ 280 ਐਨਐਮ ਟਾਰਕ ਦੇ ਨਾਲ 6 ਸਪੀਡ ਵੈਟ ਕਲੱਚ ਡੀਸੀਟੀ ਅਤੇ ਈ-ਸ਼ਿਫਟਰ ਨਾਲ ਲੈਸ ਹੈ। ਇਸ ਮੌਕੇ ਡਾਇਰੈਕਟਰ ਹਰਿਮੰਦਰ ਕੌਰ ਗਰੇਵਾਲ, ਵਾਈਸ ਪ੍ਰੈਜੀਡੈਂਟ ਲਵ ਦੱਤ, ਜਰਨਲ ਮੈਨੇਜਰ ਰਵਿੰਦਰ ਸਿੰਘ, ਰੀਜਨਲ ਮੈਨੇਜਰ ਜਗਵਿੰਦਰ ਸਿੰਘ, ਅਕਾਊਂਟਸ ਮੈਨੇਜਰ ਸੰਦੀਪ ਸਿੰਘ, ਕ੍ਰਿਸ਼ਨ ਕੁਮਾਰ ਸਮੇਤ ਕੰਪਨੀ ਦੇ ਅਧਿਕਾਰੀ ਮੌਜੂਦ ਸਨ।
ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਸਰਪੰਚ ਵਾਲ-ਵਾਲ ਬਚਿਆ ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।