02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹੜਤਾਲ ਨੇ ਸ਼ਹਿਰ ਨੂੰ ਬਿਮਾਰੀਆਂ ਦੇ ਮੂੰਹ ’ਚ ਧੱਕਿਆ

ਲੁਧਿਆਣਾ , 1 ਅਗਸਤ ( ਭੁਪਿੰਦਰ ਸਿੰਘ ਬੈਂਸ )- ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਰਹਿਣ ਕਾਰਨ ਸ਼ਹਿਰ ਵਿਚ ਕੂੜੇ ਦਾ ਸੰਕਟ ਹੋ ਗੰਭੀਰ ਹੁੰਦਾ ਜਾ ਰਿਹਾ ਹੈ । ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਰਾਹਿਆਂ ‘ ਤੇ ਕੂੜੇ ਦੇ ਵੱਡੇ - ਵੱਡੇ ਢੇਰ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ ।

ਅਜੀਤ ਡੈਸਕ 02-08-2026
ਲੁਧਿਆਣਾ , 1 ਅਗਸਤ ( ਭੁਪਿੰਦਰ ਸਿੰਘ ਬੈਂਸ )- ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਰਹਿਣ ਕਾਰਨ ਸ਼ਹਿਰ ਵਿਚ ਕੂੜੇ ਦਾ ਸੰਕਟ ਹੋ ਗੰਭੀਰ ਹੁੰਦਾ ਜਾ ਰਿਹਾ ਹੈ । ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਰਾਹਿਆਂ ‘ ਤੇ ਕੂੜੇ ਦੇ ਵੱਡੇ - ਵੱਡੇ ਢੇਰ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ । ਜਦਕਿ ਬਦਬੂ ਅਤੇ ਪ੍ਰਦੂਸ਼ਣ ਨੇ ਲੋਕਾਂ ਦੀ ਸਿਹਤ ਲਈ ਵੀ ਚਿੰਤਾ ਪੈਦਾ ਕਰ ਦਿੱਤੀ ਹੈ । ਦੁੱਗਰੀ ਪੁਲ , ਅਰੋੜਾ ਪੈਲੇਸ ਚੌਕ , ਜਵਾਹਰ ਨਗਰ ਕੈਂਪ , ਚਤਰ ਸਿੰਘ ਪਾਰਕ ਤੋ ਬੱਸ ਅੱਡੇ ਨੂੰ ਜਾਂਦੀ ਫਲਾਈਓਵਰ ਵਾਲੀ ਸੜਕ ਸਮੇਤ ਸ਼ਹਿ ਦੀਆਂ ਹੋਰ ਕੋਈ ਮੁੱਖ ਸੜਕਾਂ ਤੇ ਕੂੜੇ ਦੇ ਢੇਰ ਦਿਨੋਂ ਦਿਨ ਵਧਦੇ ਜਾ ਰਹੇ ਹਨ । ਕਈ ਥਾਵਾਂ ’ ਤੇ ਕੂੜਾ ਸੜਕ ਦੇ ਵੱਡੇ ਹਿੱਸੇ ਤਕ ਫੈਲ ਗਿਆ ਹੈ । ਜਿਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੇਕਰ ਹਾਲਾਤ ਇੰਜ ਹੀ ਬਣੇ ਰਹੇ ਤਾਂ ਕਈ ਸੜਕਾਂ ’ ਤੇ ਆਵਾਜਾਈ ਵੀ ਔਖੀ ਹੋ ਸਕਦੀ ਹੈ । ਕੂੜੇ ਵਿਚੋਂ ਉਠ ਰਹੀ ਬਦਬੂ ਨੇ ਆਲ਼ੇ ਦੁਆਲੇ ਦੇ ਇਲਾਕਿਆਂ ਦਾ ਵਾਤਾਵਰਣ ਦੂਸ਼ਿਤ ਕਰ ਦਿੱਤਾ ਹੈ , ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ । ਉਥੇ ਹੀ ਹੜਤਾਲ ਕਾਰਨ ਸੀਵਰਮੈਨਾਂ ਵਲੋਂ ਵੀ ਕੰਮ ਨਾ ਕੀਤੇ ਜਾਣ ਤੇ ਸ਼ਹਿਰ ਦੇ ਕਈ ਹਿੱਸਿਆ ਵਿਚ ਸੀਵਰੇਜ ਜਾਮ ਹੋਣ ਨਾਲ ਗੰਦਾ ਪਾਣੀ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਵਿਚ ਮਿਕਸ ਹੋਕੇ ਆ ਰਿਹਾ ਹੈ ਤੇ ਕਈ ਇਲਾਕਿਆਂ ਦੀਆਂ ਸੜਕਾਂ ‘ ਤੇ ਖੜ੍ਹਾ ਹੋਇਆ ਹੈ । ਸ਼ਹਿਰਵਾਸੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਖ਼ਤਮ ਕਤਰਵਾਇਆ ਜਾਵੇ , ਜਿਸ ਨਾਲ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਠੀਕ ਹੋ ਸਕਣ ‘ ਤੇ ਬਿਮਾਰੀਆਂ ਨੂੰ ਲੈਕੇ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਨਾ ਹੋਵੇ ।
ਪਿਛਲੀ ਖ਼ਬਰ ਸਫ਼ਾਈ ਪ੍ਰਬੰਧਾਂ ਨੂੰ ਦੇਖਦੇ ਹੋਏ ਸਫ਼ਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਜਲਦ ਮੰਨੇ-ਈਸ਼ਵਰਜੋਤ ਸਿੰਘ ਚੀਮਾ ਅਗਲੀ ਖ਼ਬਰ ਗਲਾਡਾ ਦੇ ਪਾਣੀ ਨਿਕਾਸੀ ਦੇ ਪ੍ਰਬੰਧ ਮੀਂਹ ਅੱਗੇ ਹੋਏ ਠੁੱਸ ਸਾਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।