02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੀ.ਏ.ਯੂ. ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ ਸੇਧ ਦੇਣ ਲਈ 15 ਰੋਜ਼ਾ ਵਿਸ਼ੇਸ਼ ਕੋਰਸ ਆਰੰਭ

ਲੁਧਿਆਣਾ , 1 ਅਗਸਤ ( ਜਸਵਿੰਦਰ ਸਿੰਘ )- ਪੀ . ਏ .

ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ। ਅਜੀਤ ਤਸਵੀਰ 02-08-2026
ਲੁਧਿਆਣਾ , 1 ਅਗਸਤ ( ਜਸਵਿੰਦਰ ਸਿੰਘ )- ਪੀ . ਏ . ਯੂ . ਦੇ ਖੇਤੀ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸਿੱਖਿਅਤ ਅਤੇ ਜਾਣਕਾਰ ਬਨਾਉਣ ਲਈ ਦੋ ਹਫਤਿਆਂ ਦੇ ਵਿਸ਼ੇਸ਼ ਸਮਾਰੋਹ ਦੀਕਸ਼ਾਰੰਭ -2026 ਦੀ ਅੱਜ ਸ਼ੁਰੂਆਤ ਕੀਤੀ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੀ . ਏ . ਯੂ . ਦੇ ਵਾਈਸ ਚਾਂਸਲਰ ਡਾ . ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ | ਉਹਨਾਂ ਨਾਲ ਯੂਨੀਵਰਸਿਟੀ ਦੇ ਤਮਾਮ ਉੱਚ ਅਧਿਕਾਰੀ , ਕਾਲਜਾਂ ਦੇ ਡੀਨ , ਡਾਇਰੈਕਟਰ , ਵੱਖ - ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸ਼ਾਮਿਲ ਸਨ | ਗੋਸਲ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਗੌਰਵਸ਼ਾਲੀ ਰਵਾਇਤ ਦਾ ਹਿੱਸਾ ਬਣਨ ਤੇ ਵਧਾਈ ਦਿੱਤੀ | ਉਹਨਾਂ ਕਿਹਾ ਕਿ ਇਸ ਸੰਸਥਾ ਨੇ ਵਿਸ਼ਵ ਪੱਧਰ ਤੇ ਖੇਤੀ ਵਿਗਿਆਨ ਨੂੰ ਸਮਾਜ ਦੀ ਭਲਾਈ ਅਤੇ ਉਸਾਰੀ ਨਾਲ ਜੋੜ ਕੇ ਇਤਿਹਾਸ ਵਿਚ ਜੋ ਭੂਮਿਕਾ ਨਿਭਾਈ ਹੈ ਨਵੇਂ ਵਿਦਿਆਰਥੀਆਂ ਨੇ ਉਸ ਪਰੰਪਰਾ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਉਠਾਉਣੀ ਹੈ | ਉਹਨਾਂ ਕਿਹਾ ਕਿ ਇਸ ਸੰਸਥਾ ਨੇ ਨਾ ਸਿਰਫ ਦੇਸ਼ ਨੂੰ ਅਨਾਜ ਦੀ ਤੰਗੀ ਦੀ ਸ਼ਰਮਿੰਦਗੀ ਤੋਂ ਬਾਹਰ ਕਰ ਕੇ ਵਾਧੂ ਅਨਾਜ ਵਾਲਾ ਖਿੱਤਾ ਬਣਾਇਆ ਬਲਕਿ ਪੂਰੀ ਦੁਨੀਆਂ ਨੂੰ ਖੇਤੀ ਨੀਤੀਆਂ ਬਨਾਉਣ ਵਾਲੇ ਉੱਘੇ ਪ੍ਰਸ਼ਾਸਕ ਵੀ ਦਿੱਤੇ | ਯੂਨੀਵਰਸਿਟੀ ਦੇ ਰਜਿਸਟਰਾਰ ਡਾ . ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵਿਦਿਆਰਥੀਆਂ ਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਕੀਤੀ ਗਈ ਮਿਹਨਤ , ਲਗਨ , ਸਮਰਪਣ ਅਤੇ ਅਨੁਸ਼ਾਸਨ ਭਵਿੱਖ ਦੀ ਬੁਨਿਆਦ ਹੁੰਦੇ ਹਨ | ਯੂਨੀਵਰਸਿਟੀ ਦਾ ਹਿੱਸਾ ਬਣਨ ਤੇ ਵਧਾਈ ਦਿੰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ . ਵਿਸ਼ਵਜੀਤ ਸਿੰਘ ਹਾਂਸ ਨੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਬਾਰੇ ਚਾਨਣਾ ਪਾਇਆ | ਅਪਰ ਨਿਰਦੇਸ਼ਕ ਸੰਚਾਰ ਡਾ . ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਨੂੰ ਜਾਣੋ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਵੱਖ - ਵੱਖ ਗਤੀਵਿਧੀਆਂ ਅਤੇ ਕੇਂਦਰਾਂ ਦੇ ਨਾਲ - ਨਾਲ ਯੂਨੀਵਰਸਿਟੀ ਦੇ ਮੁੱਖ ਸਮਾਰਕਾਂ ਤੋਂ ਜਾਣੂੰ ਕਰਵਾਇਆ | ਸਵਾਗਤ ਦੇ ਸ਼ਬਦ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ . ਕਿਰਨ ਬੈਂਸ ਨੇ ਉਚਾਰੇ | ਖੇਤੀ ਪੱਤਰਕਾਰੀ ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ . ਸ਼ੀਤਲ ਥਾਪਰ ਨੇ ਦੀਕਸ਼ਾਰੰਭ ਪ੍ਰੋਗਰਾਮ ਦੇ ਆਸ਼ਿਆਂ ਉੱਪਰ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਮਜ਼ਬੂਤ ਸੰਬੰਧਾਂ ਵਿਚ ਜੁੜਨ ਅਤੇ ਭਵਿੱਖ ਦੇ ਨਿਰਮਾਣ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ | ਤਕਨੀਕੀ ਸ਼ੈਸਨ ਦੌਰਾਨ ਡਾ . ਵੀ ਪੀ ਸੇਠੀ , ਡਾ . ਜਸਵਿੰਦਰ ਸਿੰਘ , ਕੁਮਾਰੀ ਕਸ਼ਿਸ਼ ਅਰੋੜਾ ਆਦਿ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਵੱਖ - ਵੱਖ ਵਿਸ਼ਿਆਂ ਸੰਬੰਧੀ ਵਿਚਾਰਾਂ ਤੋਂ ਜਾਣੂੰ ਕਰਵਾਇਆ ।
ਪਿਛਲੀ ਖ਼ਬਰ ਫੀਕੋ ਨੇ ਡੀ.ਆਈ.ਸੀ. ਲੁਧਿਆਣਾ ਦੇ ਨਵੇਂ ਜੀ.ਐਮ. ਨਾਲ ਮੁਲਾਕਾਤ ਕਰਕੇ ਉਦਯੋਗਾਂ ਦੇ ਅਹਿਮ ਮਸਲੇ ਉਠਾਏ ਅਗਲੀ ਖ਼ਬਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਲੋਂ ਸਿੱਖਿਆ ਵਿਚ ਹੁਨਰ ਅਤੇ ਸਿੱਖਿਆ ਸਹਾਇਤਾ ਦੀ ਤਿਆਰੀ ਵਿਸ਼ੇ ’ਤੇ ਕਰਵਾਇਆ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।