02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲਿਵਾਸਾ ਹਸਪਤਾਲ ਵਿਖੇ ਬਲੱਡ ਗਰੁੱਪ ਮੇਲ ਨਾ ਖਾਣ ਦੇ ਬਾਵਜੂਦ ਕਿਡਨੀ ਟਰਾਂਸਪਲਾਂਟ ਨੇ ਮਰੀਜ਼ ਨੂੰ ਦਿੱਤਾ ਜ਼ਿੰਦਗੀ ਦਾ ਦੂਜਾ ਮੌਕਾ

ਲੁਧਿਆਣਾ , 1 ਅਗਸਤ ( ਡਾ . ਤਰਲੋਚਨ ਸਿੰਘ )- ਇਕ ਬਹੁਤ ਹੀ ਜਟਿਲ ਏ .

ਲਿਵਾਸਾ ਹਸਪਤਾਲ ਮੋਹਾਲੀ ਦੀ ਸੀਨੀਅਰ ਡਾਇਰੈਕਟਰ ਨੇਫਰੋਲੋਜੀ ਡਾ. ਰਾਕਾ ਕੌਸ਼ਲ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਨਾਲ ਡਾ. ਅਵਿਨਾਸ਼ ਸ੍ਰੀਵਾਸਤਵ ਅਤੇ ਹੋਰ। ਤਸਵੀਰ-ਸੇਵਕ ਸਿੰਘ 02-08-2026
ਲੁਧਿਆਣਾ , 1 ਅਗਸਤ ( ਡਾ . ਤਰਲੋਚਨ ਸਿੰਘ )- ਇਕ ਬਹੁਤ ਹੀ ਜਟਿਲ ਏ . ਬੀ . ਓ . ਇਨਕੰਪੈਟੀਬਿਲਟੀ ਕਿਡਨੀ ਟਰਾਂਸਪਲਾਂਟ ਦੇ ਨੌਂ ਸਾਲਾਂ ਬਾਅਦ ਅੱਜ ਵੀਰ ਸਿੰਘ ਕਿਡਨੀ ਦੇ ਬਿਹਤਰੀਨ ਕੰਮਕਾਜ ਦੇ ਨਾਲ ਇਕ ਸਿਹਤਮੰਦ ਅਤੇ ਸਰਗਰਮ ਜ਼ਿੰਦਗੀ ਜੀਅ ਰਿਹਾ ਹੈ । ਆਪਣੀ ਪਹਿਲੀ ਟਰਾਂਸਪਲਾਂਟ ਕੀਤੀ ਕਿਡਨੀ ਦਾ ਕੰਮ ਹੌਲੀ - ਹੌਲੀ ਬੰਦ ਹੋਣ ਤੋਂ ਬਾਅਦ ਵੀਰ ਸਿੰਘ ਨੂੰ ਇਕ ਵਾਰ ਫਿਰ ਐਂਡ - ਸਟੇਜ ਕਿਡਨੀ ਡਿਜ਼ੀਜ਼ ਦਾ ਨਿਦਾਨ ਹੋਇਆ ਅਤੇ ਉਨ੍ਹਾਂ ਨੂੰ ਤੁਰੰਤ ਦੂਜੀ ਕਿਡਨੀ ਟਰਾਂਸਪਲਾਂਟ ਦੀ ਲੋੜ ਸੀ । ਹਾਲਾਂਕਿ ਇਕੋ - ਇਕ ਉਪਲਬਧ ਡੋਨਰ ਦਾ ਬਲੱਡ ਗਰੁੱਪ ਵੱਖਰਾ ਸੀ , ਜਿਸ ਨਾਲ ਇਹ ਟਰਾਂਸਪਲਾਂਟ ਕਾਫ਼ੀ ਜ਼ਿਆਦਾ ਚੁਣੌਤੀਪੂਰਨ ਹੋ ਗਿਆ । ਸਥਿਤੀ ਨੂੰ ਹੋਰ ਜਟਿਲ ਬਣਾਉਂਦੇ ਹੋਏ ਉਨ੍ਹਾਂ ਦੇ ਸਰੀਰ ਵਿਚ ਹਾਈ ਐਂਟੀ - ਏ ਐਂਟੀਬਾਡੀ ਟਾਈਟਰ ਸੀ , ਜਿਸ ਨਾਲ ਅੰਗ ਨੂੰ ਰੀਜੈਕਟ ਕਰਨ ਦਾ ਖ਼ਤਰਾ ਵਧ ਗਿਆ ਸੀ । ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਲਿਵਾਸਾ ਹਸਪਤਾਲ ਮੋਹਾਲੀ ਦੀ ਮਲਟੀਡਿਸਪਲੀਨਰੀ ਕਿਡਨੀ ਟਰਾਂਸਪਲਾਂਟ ਟੀਮ ਨੇ ਸੀਨੀਅਰ ਡਾਇਰੈਕਟਰ - ਨੇਫ੍ਰੋਲੋਜੀ ਡਾ . ਰਾਕਾ ਕੌਸ਼ਲ ਅਤੇ ਸੀਨੀਅਰ ਡਾਇਰੈਕਟਰ ਯੂਰੋਲੋਜੀ ਅਤੇ ਕਿਡਨੀ ਟਰਾਂਸਪਲਾਂਟ ਡਾ . ਅਵਿਨਾਸ਼ ਸ੍ਰੀ ਵਾਸਤਵ ਨੇ ਉੱਨਤ ਡੀਸੈਂਸੀਟਾਈਜ਼ੇਸ਼ਨ ਪ੍ਰੋਟੋਕੋਲ ਅਤੇ ਬਾਰੀਕ ਪੈਰੀ - ਓਪਰੇਟਿਵ ਪ੍ਰਬੰਧਨ ਦੀ ਵਰਤੋਂ ਕਰਕੇ ਸਾਲ 2017 ਵਿਚ ਇਸ ਏ . ਬੀ . ਓ .- ਅਸੰਗਤ ਕਿਡਨੀ ਟਰਾਂਸਪਲਾਂਟ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ । ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਸਫਲਤਾ ਦੀ ਕਹਾਣੀ ਨੂੰ ਸਾਂਝਾ ਕਰਦੇ ਹੋਏ ਉਪਰੋਕਤ ਮਾਹਿਰਾਂ ਨੇ ਦੱਸਿਆ ਕਿ ਵੀਰ ਸਿੰਘ ਟਰਾਂਸਪਲਾਂਟ ਦੇ ਨੌਂ ਸਾਲਾਂ ਬਾਅਦ ਵੀ ਸਥਿਰ ਕਿਡਨੀ ਕਾਰਜਪ੍ਰਣਾਲੀ ਦੇ ਨਾਲ ਇਕ ਸਰਗਰਮ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ , ਜੋ ਉਨਤ ਟਰਾਂਸਪਲਾਂਟ ਮੈਡੀਕਲ ਵਿਗਿਆਨ ਦੇ ਨਾਲ ਸੰਭਵ ਲੰਬੇ ਸਮੇਂ ਦੀ ਸਫਲਤਾ ਨੂੰ ਦਰਸਾਉਂਦਾ ਹੈ । ਇਸ ਮੌਕੇ ਡਾ . ਰਾਕਾ ਕੌਸ਼ਲ ਨੇ ਦੱਸਿਆ ਕਿ ਐਂਡ - ਸਟੇਜ ਕਿਡਨੀ ਡਿਜ਼ੀਜ਼ ਕ੍ਰੋਨਿਕ ਕਿਡਨੀ ਬਿਮਾਰੀ ਦਾ ਅੰਤਿਮ ਪੜਾਅ ਹੈ , ਜਿੱਥੇ ਗੁਰਦੇ ਸਰੀਰ ਵਿਚੋਂ ਫ਼ਾਲਤੂ ਪਦਾਰਥਾਂ ਅਤੇ ਵਾਧੂ ਤਰਲ ਪਦਾਰਥਾਂ ਨੂੰ ਬਾਹਰ ਕੱਢਣ ਦੀ ਆਪਣੀ ਲਗਭਗ ਪੂਰੀ ਸਮਰੱਥਾ ਗੁਆ ਦਿੰਦੇ ਹਨ । ਇਸ ਪੜਾਅ ਵਿਚ ਮਰੀਜ਼ਾਂ ਨੂੰ ਜਿਊਂਦੇ ਰਹਿਣ ਲਈ ਡਾਇਲੈਸਿਸ ਜਾਂ ਕਿਡਨੀ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ । ਉਨ੍ਹਾਂ ਕਿਹਾ ਕਿ ਡਾਈਬੀਟੀਜ਼ , ਹਾਈ ਬਲੱਡ ਪ੍ਰੈਸ਼ਰ ਅਤੇ ਜੀਵਨ ਸ਼ੈਲੀ ਨਾਲ ਜੁੜੇ ਵਿਕਾਰਾਂ ਦੇ ਕਾਰਨ ਭਾਰਤ ਵਿਚ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ । ਡਾ . ਅਵਿਨਾਸ਼ ਸ੍ਰੀਵਾਸਤਵ ਨੇ ਕਿਹਾ ਕਿ ਏ . ਬੀ . ਓ .- ਅਸੰਗਤ ਕਿਡਨੀ ਟਰਾਂਸਪਲਾਂਟ ਨਾਲ ਡੋਨਰ ਅਤੇ ਪ੍ਰਾਪਤਕਰਤਾ ਦੇ ਬਲੱਡ ਗਰੁੱਪ ਵੱਖਰੇ ਹੋਣ ‘ ਤੇ ਵੀ ਸਫਲ ਟਰਾਂਸਪਲਾਂਟ ਸੰਭਵ ਹੁੰਦਾ ਹੈ । ਟਰਾਂਸਪਲਾਂਟ ਤੋਂ ਪਹਿਲਾਂ ਵਿਸ਼ੇਸ਼ ਡੀਸੈਂਸੀਟਾਈਜ਼ੇਸ਼ਨ ਪ੍ਰੋਟੋਕੋਲ ਉਨ੍ਹਾਂ ਐਂਟੀ ਬਾਡੀਜ਼ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਜੋ ਟਰਾਂਸਪਲਾਂਟ ਕੀਤੀ ਗਈ ਕਿਡਨੀ ‘ ਤੇ ਹਮਲਾ ਕਰ ਸਕਦੀਆਂ ਹਨ । ਹਸਪਤਾਲ ਦੇ ਸੀ . ਈ . ਓ . ਅਨੁਰਾਗ ਯਾਦਵ ਨੇ ਕਿਹਾ ਕਿ ਲਿਵਾਸਾ ਹਸਪਤਾਲ ਵਿਚ ਅਸੀਂ ਕਲੀਨੀਕਲ ਉਤਮਤਾ , ਅਤਿ - ਆਧੁਨਿਕ ਤਕਨਾਲੋਜੀ ਅਤੇ ਮਾਹਿਰ ਮਲਟੀਡਿਸਪਲੀਨਰੀ ਦੇਖਭਾਲ ਦੇ ਮਾਧਿਅਮ ਨਾਲ ਏ . ਬੀ . ਓ . ਇਨਕੰਪੈਟੀਬਿਲਟੀ ਕਿਡਨੀ ਟਰਾਂਸਪਲਾਂਟ ਵਰਗੇ ਉਨਤ ਇਲਾਜਾਂ ਨੂੰ ਸੁਲੱਭ ਬਣਾਉਣ ਲਈ ਵਚਨਬੱਧ ਹਾਂ । ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ . ਅਭਿਸ਼ੇਕ ਗਰਗ ਨੇ ਕਿਹਾ ਕਿ ਸਾਡਾ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਸਭ ਤੋਂ ਜਟਿਲ ਟਰਾਂਸਪਲਾਂਟ ਮਾਮਲਿਆਂ ਨੂੰ ਵੀ ਸਫਲਤਾਪੂਰਵਕ ਸੰਭਾਲਣ ਲਈ ਕਲੀਨੀਕਲ ਮਾਹਰਤਾ , ਉਨਤ ਬੁਨਿਆਦੀ ਢਾਂਚੇ ਅਤੇ ਤਾਲਮੇਲ ਵਾਲੀ ਦੇਖਭਾਲ ਨੂੰ ਜੋੜਦਾ ਹੈ ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਹੱਕ ਮੰਗਣ ਵਾਲਿਆਂ ਨੂੰ ਡੰਡੇ ਖਾਣੇ ਪੈ ਰਹੇ ਹਨ-ਕਾਦੀਆਂ ਜੋੜੀ ਅਗਲੀ ਖ਼ਬਰ 20ਵਾਂ ਵਰਸ਼ਾਵਾਸ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ’ਚ ਸ਼ੁਰੂ-ਭਿਖਸ਼ੂ ਪ੍ਰੀਗਿਆ ਬੋਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।