03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਾਰੋਬਾਰੀ ਦੀ ਲੱਖਾਂ ਰੁਪਏ ਦੀ ਰਕਮ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਔਰਤ ਸਮੇਤ ਦੋ ਖਿਲਾਫ ਕੇਸ ਦਰਜ

ਲੁਧਿਆਣਾ , 2 ਅਗਸਤ ( ਪਰਮਿੰਦਰ ਸਿੰਘ ਆਹੂਜਾ )- ਕਾਰੋਬਾਰੀ ਦੀ 97 ਲੱਖ ਰੁਪਏ ਦੀ ਰਕਮ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਔਰਤ ਅਤੇ ਉਸ ਦੇ ਸਾਥੀ ਮੁਲਾਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਕਾਰੋਬਾਰੀ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਸੰਤ ਐਵਨਿਊ ਦੁਗਰੀ ਦੀ ਸ਼ਿਕਾਇਤ ‘ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੇ ਮੁਲਾਜ਼ਮ ਭੁਪਿੰਦਰ ਕੁਮਾਰ ਵਾਸੀ ਹਿਮਾਚਲ ਅਤੇ ਗਗਨਦੀਪ ਕੌਰ ਵਾਸੀ ਲੁਧਿਆਣਾ ਖਿਲਾਫ਼ ਕੇਸ ਦਰਜ ਕੀਤਾ ਹੈ ।

ਅਜੀਤ ਡੈਸਕ 03-08-2026
ਲੁਧਿਆਣਾ , 2 ਅਗਸਤ ( ਪਰਮਿੰਦਰ ਸਿੰਘ ਆਹੂਜਾ )- ਕਾਰੋਬਾਰੀ ਦੀ 97 ਲੱਖ ਰੁਪਏ ਦੀ ਰਕਮ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਔਰਤ ਅਤੇ ਉਸ ਦੇ ਸਾਥੀ ਮੁਲਾਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਕਾਰੋਬਾਰੀ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਸੰਤ ਐਵਨਿਊ ਦੁਗਰੀ ਦੀ ਸ਼ਿਕਾਇਤ ‘ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੇ ਮੁਲਾਜ਼ਮ ਭੁਪਿੰਦਰ ਕੁਮਾਰ ਵਾਸੀ ਹਿਮਾਚਲ ਅਤੇ ਗਗਨਦੀਪ ਕੌਰ ਵਾਸੀ ਲੁਧਿਆਣਾ ਖਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸਦੀਆਂ ਫਰਮਾਂ ਵਿਚ ਮੁਲਾਜ਼ਮ ਹਨ ਅਤੇ ਉਸਦੇ ਕੋਚਰ ਮਾਰਕੀਟ ਸਥਿਤ ਸ਼ੋਰੂਮਾਂ ਤੇ ਗ੍ਰਾਹਕਾਂ ਨੂੰ ਸਮਾਨ ਵੇਚ ਕੇ ਉਨ੍ਹਾਂ ਤੋਂ ਨਗਦ ਰਕਮ ਹਾਸਿਲ ਕਰ ਲੈਂਦੇ ਸਨ ਅਤੇ ਬਾਅਦ ਵਿਚ ਇਸ ਰਕਮ ਨੂੰ ਕ੍ਰੈਡਿਟ ਕਾਰਡ ਰਾਹੀਂ ਹੋਈ ਦੱਸਦੇ ਸਨ । ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹੁਣ ਤੱਕ 97 ਲੱਖ ਰੁਪਏ ਦੀ ਧੋਖਾਧੜੀ ਕਰ ਚੁੱਕੇ ਹਨ । ਪਤਾ ਲੱਗਣ ‘ ਤੇ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ । ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚ ਬਾਹਰੋਂ ਨਸ਼ੀਲੇ ਪਦਾਰਥ ਸੁੱਟਣ ਦੇ ਮਾਮਲੇ ਵਿਚ ਕੇਸ ਦਰਜ ਅਗਲੀ ਖ਼ਬਰ ਸੰਘਰਸ਼ ਕਮੇਟੀ ਵਲੋਂ ਮੰਗਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਹੜਤਾਲ ਵਾਪਸ ਲੈਣ ਮਗਰੋਂ ਵੀ ਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।