ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਬਾਰ ਹਾਲ ਦੀ ਨੀਂਹ ਰੱਖੀ
ਰਾਏਕੋਟ, 2 ਅਗਸਤ (ਸੁਸ਼ੀਲ) ਕਰੀਬੀ ਪਿੰਡ ਬੁਰਜ ਨਕਲੀਆਂ ਵਿਖੇ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਦੇ ਨਵੇਂ ਦਰਬਾਰ ਹਾਲ ਦੀ ਨੀਂਹ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਅਰਦਾਸ ਉਪਰੰਤ ਰੱਖੀ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿਸਥਾਰ ਲਈ ਨਗਰ ਨਿਵਾਸੀਆਂ ਵਲੋਂ ਕੀਤੇ ਜਾ ਰਹੇ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਗੁਰੂ ਘਰ ਦੀ ਸੇਵਾ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ।
ਅਜੀਤ ਡੈਸਕ
03-08-2026