03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਬਣੇ ਚੈਂਪੀਅਨ

ਲੁਧਿਆਣਾ, 2 ਅਗਸਤ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਸਬ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਸੈਮੀਫਾਈਨਲ ਚ ਐਲ. ਬੀ.

ਅਜੀਤ ਡੈਸਕ 03-08-2026
ਲੁਧਿਆਣਾ, 2 ਅਗਸਤ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਸਬ ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਸੈਮੀਫਾਈਨਲ ਚ ਐਲ.ਬੀ.ਏ. ਨੇ ਬਠਿੰਡਾ ਨੂੰ 43-4 ਨਾਲ ਹਰਾਇਆ, ਐੱਸ.ਏ.ਐੱਸ. ਨਗਰ (ਮੋਹਾਲੀ) ਨੇ ਪਟਿਆਲਾ ਨੂੰ 45-27 ਨਾਲ ਹਰਾਇਆ। ਲੜਕਿਆਂ ਚ ਐਲ.ਬੀ.ਏ. ਨੇ ਪਟਿਆਲਾ ਨੂੰ 40-5 ਨਾਲ ਅਤੇ ਬਠਿੰਡਾ ਨੇ ਐੱਸ.ਏ.ਐੱਸ. ਨਗਰ (ਮੋਹਾਲੀ) ਨੂੰ 55-53 ਨਾਲ ਹਰਾਇਆ। ਲੜਕੀਆਂ ਦੇ ਤੀਜੇ ਸਥਾਨ ਦੇ ਮੈਚ ਵਿੱਚ ਪਟਿਆਲਾ ਨੇ ਬਠਿੰਡਾ ਨੂੰ 35-12 ਨਾਲ ਤੇ ਲੜਕਿਆਂ ਦੇ ਮੈਚ ਵਿੱਚ ਐੱਸ.ਏ.ਐੱਸ. ਨਗਰ (ਮੋਹਾਲੀ) ਨੇ ਪਟਿਆਲਾ ਨੂੰ 63-55 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਐਲ.ਬੀ.ਏ. ਨੇ ਐੱਸ.ਏ.ਐੱਸ. ਨਗਰ (ਮੋਹਾਲੀ) ਨੂੰ 44-33 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਤੇ ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਐਲ. ਬੀ. ਏ. ਨੇ ਬਠਿੰਡਾ ਨੂੰ 55-51 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ।ਸਮਾਪਤੀ ਸਮਾਰੋਹ ਵਿੱਚ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਹੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਤੇਜਾ ਸਿੰਘ ਢਿੱਲੋਂ, ਜੈਪਾਲ ਸਿੰਘ, ਨਰਿੰਦਰ ਪਾਲ, ਜਸਪ੍ਰੀਤ ਸਿੰਘ, ਸਲੋਨੀ, ਰਵਿੰਦਰ ਅਤੇ ਵੀਰਪਾਲ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇਜਾ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਪਿਛਲੀ ਖ਼ਬਰ ਰਣੀਆ ਵਿਖੇ ਐਮ. ਪੀ. ਫੰਡ ਵਿਚੋਂ ਲੱਗੀਆਂ ਸੋਲਰ ਲਾਈਟਾਂ ਦਾ ਸਾਬਕਾ ਵਿਧਾਇਕ ਵੈਦ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਵਾਲੀਬਾਲ ਟੀਮ ਨੇ ਜ਼ੋਨਲ ਪੱਧਰ ’ਤੇ ਪ੍ਰਾਪਤ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।