04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੁੱਖ ਮੰਤਰੀ ਹਲਕਾ ਦੱਖਣੀ ਵਿਚ ਆਏ ਪਰ ਬਿਨਾਂ ਕੁਝ ਦਿੱਤੇ ਵਾਪਸ ਮੁੜੇ- ਬਾਵਾ

ਡਾਬਾ/ਲੁਹਾਰਾ, 3 ਅਗਸਤ (ਕੁਲਵੰਤ ਸਿੰਘ ਸੱਪਲ)-ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਇਕ ਉਦਘਾਟਨ ‘ਤੇ ਹਲਕਾ ਦੱਖਣੀ ਵਿਚ ਆਏ ਪਰ ਬਿਨ੍ਹਾਂ ਕੁਝ ਦਿੱਤੇ, ਦੇਖੇ ਅਤੇ ਸੁਣੇ ਵਾਪਸ ਚਲੇ ਗਏ। ਨੇਤਾ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਹਲਕੇ ਦੇ ਲੋਕ ਜੋ ਨਰਕ ਵਰਗੀ ਬਣੀ ਹਲਕਾ ਦੱਖਣੀ ਦੀ ਧਰਤੀ ‘ਤੇ ਜੀਵਨ ਬਤੀਤ ਕਰ ਰਹੇ ਹਨ, ਵੱਲ ਧਿਆਨ ਨਾ ਦੇਣਾ, ਮੁੱਖ ਮੰਤਰੀ ਵਲੋਂ ਫਰਜ਼ ਦੀ ਕੁਤਾਹੀ ਹੈ।

ਅਜੀਤ ਡੈਸਕ 04-08-2026
ਡਾਬਾ/ਲੁਹਾਰਾ, 3 ਅਗਸਤ (ਕੁਲਵੰਤ ਸਿੰਘ ਸੱਪਲ)-ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਇਕ ਉਦਘਾਟਨ ‘ਤੇ ਹਲਕਾ ਦੱਖਣੀ ਵਿਚ ਆਏ ਪਰ ਬਿਨ੍ਹਾਂ ਕੁਝ ਦਿੱਤੇ, ਦੇਖੇ ਅਤੇ ਸੁਣੇ ਵਾਪਸ ਚਲੇ ਗਏ। ਨੇਤਾ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਹਲਕੇ ਦੇ ਲੋਕ ਜੋ ਨਰਕ ਵਰਗੀ ਬਣੀ ਹਲਕਾ ਦੱਖਣੀ ਦੀ ਧਰਤੀ ‘ਤੇ ਜੀਵਨ ਬਤੀਤ ਕਰ ਰਹੇ ਹਨ, ਵੱਲ ਧਿਆਨ ਨਾ ਦੇਣਾ, ਮੁੱਖ ਮੰਤਰੀ ਵਲੋਂ ਫਰਜ਼ ਦੀ ਕੁਤਾਹੀ ਹੈ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਨੇ ਹਲਕਾ ਦੱਖਣੀ ਵਿਚ ਲੋਕ ਸੇਵਾਵਾਂ ਦਫਤਰ ਵਿਚ ਇਕ ਆਮ ਲੋਕਾਂ ਦੀ ਮਿਲਣੀ ਦੌਰਾਨ ਕਹੇ। ਇਸ ਸਮੇਂ ਜ਼ਿਲ੍ਹਾ ਕਾਂਗਰਸ ਓ.ਬੀ.ਸੀ ਦੇ ਪ੍ਰਧਾਨ ਵਰਿੰਦਰ ਭੱਲਾ, ਬੀਬੀ ਮਨਜੀਤ ਕੌਰ ਅਤੇ ਬੀਬੀ ਮਮਤਾ ਮਹਿਲਾਂ ਨੇਤਾ ਵੀ ਹਾਜ਼ਰ ਸਨ। ਉਨ੍ਹਾਂ ਇਸ ਸਮੇਂ ਪੱਤਰਕਾਰਾਂ ਵਲੋਂ ਕਾਂਗਰਸ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਤਿਆਗ ਤੋਂ ਸਬਕ ਸਿੱਖੇ। ਜੇ ਸੋਨੀਆ ਗਾਂਧੀ ਚਾਹੁੰਦੀ ਤਾਂ ਉਹ ਪ੍ਰਧਾਨ ਮੰਤਰੀ ਬਣ ਸਕਦੀ ਸੀ। ਉਸ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੁਨੀਆਂ ਵਿਚ ਤਿਆਗ ਦੀ ਮਿਸਾਲ ਪੈਦਾ ਕੀਤੀ ਅਤੇ ਭਾਰਤ ਨੂੰ ਅਜਿਹਾ ਦੂਰਅੰਦੇਸ਼ ਸੋਚ ਦਾ ਮਾਲਕ ਪ੍ਰਧਾਨ ਮੰਤਰੀ ਦਿੱਤਾ ਜਿਸ ਨੇ ਭਾਰਤ ਨੂੰ ਕੰਗਾਲੀ ਦੇ ਦੌਰ ਵਿੱਚੋਂ ਕੱਢ ਕੇ ਦੁਨੀਆਂ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚਾਹੁੰਦੇ ਤਾਂ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕੋਈ ਵੀ ਪਦਵੀ ਲੈ ਸਕਦੇ ਸੀ ਪਰ ਉਨ੍ਹਾਂ ਨੇ ਪਾਰਟੀ ਦੀ ਸੇਵਾ ਅਤੇ ਦੇਸ਼ ਭਗਤੀ ਨੂੰ ਪਹਿਲ ਦਿੱਤੀ ਜੋ ਤਿਆਗ ਦੀ ਮਿਸਾਲ ਹੈ। ਬਾਵਾ ਨੇ ਕਿਹਾ ਕਿ ਨੇਤਾ ਵੱਡੇ ਅਖਵਾਉਂਦੇ ਹਨ ਪਰ ਸੋਚ ਛੋਟੀ ਰੱਖਦੇ ਹਨ। ਇਹ ਅਸਲੀ ਨੇਤਾ ਦਾ ਰੂਪ ਨਹੀਂ। ਉਨ੍ਹਾਂ ਕਿਹਾ ਕਿ ਹਾਈਕਮਾਂਡ ਵਲੋਂ ਸੁਤੰਤਰਤਾ ਸੰਗਰਾਮੀ, ਦੇਸ਼ ਭਗਤ, ਸੀਨੀਅਰ ਕਾਂਗਰਸੀ ਅਤੇ ਅੱਤਵਾਦ ਦੌਰਾਨ ਜਾਨ ਦੀ ਆਹੂਤੀ ਦੇਣ ਵਾਲੇ ਪਰਿਵਾਰਾਂ ਅਤੇ ਸਰੀਰ ‘ਤੇ ਗੋਲੀਆਂ ਖਾਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਵੀ ਵੱਡੀ ਗਲਤੀ ਹੈ। ਸਿਰਫ ਦੂਸਰੀਆਂ ਪਾਰਟੀਆਂ ‘ਚੋਂ ਆਏ ਨੇਤਾ ਜਾਂ ਜੋ ਜਾ ਕੇ ਵਾਪਸ ਆਏ ਨੇਤਾਵਾਂ ਨੂੰ ਪੰਜਾਬ ਕਾਂਗਰਸ ਵਲੋਂ ਸਤਿਕਾਰ ਦੇਣਾ ਦੱਸਦਾ ਹੈ ਕਿ ਅਸੀਂ ਪਾਰਟੀ ਦਾ ਆਧਾਰ ਵਰਕਰਾਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਭੁੱਲ ਕੇ ਨਵੇਂ ਮਾਪਦੰਡ ਅਪਨਾ ਕੇ ਚੋਣਾਂ ਜਿੱਤਣੀਆਂ ਚਾਹੁੰਦੇ ਹਾਂ ਪਰ ਨੇਤਾਵਾਂ ਦਾ ਸਿਰ ਨਾ ਜੋੜਨਾ ਦੱਸਦਾ ਹੈ ਕਿ ਸਾਡੇ ਨੇਤਾ ਪੰਜਾਬ ਪ੍ਰਤੀ ਸੁਹਿਰਦ ਨਹੀਂ ਹਨ। ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਬਕਾ ਆਹੁਦੇਦਾਰਾਂ ਦੀ ਮੀਟਿੰਗ ਸੱਦੀ ਜਾਵੇ ਤਾਂ ਕਿ ਅਸਲੀਅਤ ਸਾਹਮਣੇ ਆਏ।
ਪਿਛਲੀ ਖ਼ਬਰ ਹਾਈ ਕੋਰਟ ਦੀ ਸਖ਼ਤੀ ਅੱਗੇ ਝੁਕੇ ਵਿਧਾਇਕਾਂ ਦੇ ਪੁੱਤਰ, ਵਿੱਤ ਤੇ ਠੇਕਾ ਕਮੇਟੀ ਤੋਂ ਦਿੱਤੇ ਅਸਤੀਫ਼ੇ ਅਗਲੀ ਖ਼ਬਰ ਕਿਚਲੂ ਨਗਰ ’ਚ ਮੀਂਹ ਨੇ ਖੋਲ੍ਹੀ ਵਿਕਾਸ ਦੀ ਪੋਲ, ਸੜਕ ਦਾ 30 ਫੁੱਟ ਹਿੱਸਾ ਧਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।