ਨਸ਼ਾ ਕਰਦਾ ਇਕ ਕਾਬੂ - ਮਾਮਲਾ ਦਰਜ
ਲਾਡੋਵਾਲ, 4 ਅਗਸਤ (ਬਲਬੀਰ ਸਿੰਘ ਰਾਣਾ)- ਪੁਲਿਸ ਥਾਣਾ ਲਾਡੋਵਾਲ ਵਲੋਂ ਨਸ਼ਾ ਕਰਦਾ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ l ਇਸ ਸਬੰਧੀ ਗੱਲਬਾਤ ਕਰਦਿਆਂ ਲਾਡੋਵਾਲ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋੰ ਨੇ ਦੱਸਿਆ ਕਿ ਥਾਣੇਦਾਰ ਮਨਜੀਤ ਸਿੰਘ ਅਤੇ ਪੁਲਿਸ ਟੀਮ ਨੇ ਦੋਰਾਨੇ ਗਸ਼ਤ ਬਾਬਾ ਖਵਾਜਾ ਪੀਰ ਦੀ ਦਰਗਾਹ ਦੇ ਕੋਲ ਖਾਲੀ ਕਮਰੇ ਵਿਚ ਇਕ ਵਿਅਕਤੀ ਨਸ਼ਾ ਕਰਦਾ ਦਿਖਾਈ ਦਿੱਤਾ l ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਿਲਵਰ ਪੰਨੀ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ l ਪੁਲਿਸ ਵਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਜਸਵੰਤ ਸਿੰਘ ਹਾਲ ਵਾਸੀ ਤਲਵੰਡੀ ਕਲਾਂ ਵਜੋਂ ਹੋਈ ਹੈ l ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋੰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਜ਼ਮਾਨਤ ਪਰ ਆਇਆ ਹੋਇਆ ਹੈ l