05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਨੂੰ ਲੈ ਕੇ ਕਾਂਗਰਸੀਆਂ ’ਚ ਭਾਰੀ ਉਤਸ਼ਾਹ

ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)-ਪੰਜਾਬ ਭਰ ਵਿਚ ਕਾਂਗਰਸ ਦੀ ਮਜ਼ਬੂਤੀ ਨੂੰ ਲੈ ਕੇ ਏ. ਆਈ.

ਅਜੀਤ ਡੈਸਕ 05-08-2026
ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)-ਪੰਜਾਬ ਭਰ ਵਿਚ ਕਾਂਗਰਸ ਦੀ ਮਜ਼ਬੂਤੀ ਨੂੰ ਲੈ ਕੇ ਏ.ਆਈ.ਸੀ.ਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਰਵਾਏ ਜਾ ਰਹੇ ‘’ਹਰ ਬੂਥ ਕਾਂਗਰਸ ਮਜ਼ਬੂਤ”ਦੀ ਲੜੀ ਤਹਿਤ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ 6 ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਚੰਨੀ ਧੜੇ ਦੀ ਸ਼ਮੂਲੀਅਤ ਨੂੰ ਲੈ ਕੇ ਹਰ ਕਿਸੇ ਵਲੋਂ ਆਪੋ ਆਪਣੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ, ਕੀ ਚੰਨੀ ਧੜਾ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰੇਗਾ,ਕਿਉਂ ਕਿ ਬੀਤੇ ਕਈ ਦਿਨਾਂ ਤੋਂ ਹੋਰਨਾਂ ਜ਼ਿਲ੍ਹਿਆਂ ਵਿਚ ਚੰਨੀ ਧੜੇ ਦੀ ਗ਼ੈਰਹਾਜ਼ਰੀ ਤਾਂ ਦੇਖਣ ਨੂੰ ਮਿਲੀ ਹੀ ਹੈ ਅਤੇ ਚੰਨੀ ਧੜੇ ਦੇ ਕਾਂਗਰਸੀ ਵਰਕਰਾਂ ਵਲੋਂ ਪ੍ਰੋਗਰਾਮ ਵਿਚ ਪੈਦਾ ਕੀੇਤਾ ਜਾ ਰਿਹਾ ਖ਼ਲਾਅ ਵੀ ਆਪਣੇ ਆਪ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਜਿੱਥੇ ਵੜਿੰਗ ਧੜੇ ਵਲੋਂ ਆਪਣੇ ਆਪ ਅਤੇ ਕਾਂਗਰਸ ਨੂੰ ਬਚਾਉਣ ਲਈ ‘ਆਪ’ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਉਥੇ ਹੀ ਕਈ ਕਿਸਮ ਦੀਆਂ ਸਫ਼ਾਈਆਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਜਦਕਿ ਕਾਂਗਰਸ ਦੀ ਆਪਸੀ ਫੁੱਟ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਹੈ। ਜੇਕਰ ਲੁਧਿਆਣਾ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਲੰਘੀਆਂ ਜ਼ਿਮਨੀ ਚੋਣਾਂ ਵਿਚ ਜਿਹੜੇ ਚੰਨੀ ਧੜੇ ਦੇ ਖ਼ਾਸਮ ਖ਼ਾਸ ਜਾਣੇ ਜਾਂਦੇ ਆਸ਼ੂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਸਨ ਉਨ੍ਹਾਂ ਦਾ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਖ਼ਿਲਾਫ਼ ਕਾਂਗਰਸ ਵਲੋਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਤੋਂ ਬਾਅਦ ਚੰਨੀ ਧੜੇ ਦੇ ਤੇਵਰ ਨਰਮ ਹੋ ਗਏ ਜਾ ਫਿਰ ਹੇਠਲੇ ਪੱਧਰ ‘ਤੇ ਚੰਨੀ ਧੜੇ ਕਮਜ਼ੋਰ ਹੋਣਾ ਸ਼ੁਰੂ ਹੋ ਚੁੱਕਿਆ ਹੈ, ਇਸ ਨੂੰ ਲੈ ਕੇ ਸਿਆਸੀ ਮਾਹਿਰਾਂ ਵਲੋਂ ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਸਭ ਕੁੱਝ ਕਾਂਗਰਸ ਹਾਈ ਕਮਾਂਡ ਤੋਂ ਇਲਾਵਾ ਬਘੇਲ ਅਤੇ ਵੜਿੰਗ ਦੇ ਸਖ਼ਤ ਤੇਵਰਾਂ ਦਾ ਨਤੀਜਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਚੰਨੀ ਧੜੇ ਦੇ ਇਕ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ, ਜੋ ਕਿ ਸਨਅਤੀ ਸ਼ਹਿਰ ਦੇ ਇਕ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਵੀ ਦੱਸੇ ਜਾ ਰਹੇ ਹਨ, ਪਰ ਹਾਲ ਦੀ ਘੜੀ ਚੰਨੀ ਧੜੇ ਦੇ ਬਾਕੀ ਆਗੂਆਂ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ, ਪਰ ਰਾਜਾ ਵੜਿੰਗ ਦੇ ਹਮਾਇਤੀਆਂ ਵਲੋਂ ਬੈਂਸ ਭਰਾਵਾਂ, ਪਵਨ ਦੀਵਾਨ ਸਮੇਤ ਹੋਰ ਆਗੂਆਂ ਵਲੋਂ ਇਸ ਪ੍ਰੋਗਰਾਮ ਨੂੰ ਲੈ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਿਛਲੀ ਖ਼ਬਰ ਸੰਤ ਬਾਬਾ ਸੁਚਾ ਸਿੰਘ ਦੀ 24ਵੀਂ ਬਰਸੀ ਸਮਾਗਮ 15 ਤੋਂ-ਸੰਤ ਬਾਬਾ ਅਮੀਰ ਸਿੰਘ ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸਾਉਣ ਮਹੀਨੇ ਮੌਕੇ ਭਗਵਾਨ ਸ਼ਿਵ ਦੀ ਵਿਧੀਵਤ ਆਰਤੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।