06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਦੀ ਰਾਊਂਡ ਗਲਾਸ ਹਾਕੀ ਟੀਮ ਦੀ ਸ਼ਾਨਦਾਰ ਜਿੱਤ

ਡਾਬਾ/ਲੁਹਾਰਾ, 5 ਅਗਸਤ (ਕੁਲਵੰਤ ਸਿੰਘ ਸੱਪਲ)- ਅਮਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿੱਲੋਂ ਨਗਰ ਲੁਹਾਰਾ ਲੁਧਿਆਣਾ ਵਿਖੇ ਸਕੂਲ ਦੀ ਹਾਕੀ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ 70 ਵੀਂਆ (ਜ਼ੋਨਲ ਖੇਡਾਂ ਹਾਕੀ ਟੂਰਨਾਮੈਂਟ ਅੰਡਰ 17) ਵਿਚ ਭਾਗ ਲੈਂਦਿਆਂ ਹਾਕੀ ਕੋਚ ਗੁਰਮੀਤ ਸਿੰਘ ਦੋਸਾਂਝ ਦੀ ਅਗਵਾਈ ਹੇਠ ਜੋਨਲ ਪੱਧਰ ਅੰਡਰ 17 ‘ਤੇ ਪਹਿਲੇ ਦਰਜੇ ਵਿਚ ਜਿੱਤ ਪ੍ਰਾਪਤ ਕਰਕੇ, ਸਕੂਲ ਦਾ ਨਾਮ ‘ਤੇ ਆਪਣੇ ਮਾਤਾ - ਪਿਤਾ ਦਾ ਨਾਮ ‘ਤੇ ਆਪਣੀ ਹਾਕੀ ਟੀਮ ਰਾਊਂਡ ਗਲਾਸ ਦਾ ਨਾਮ ਚਮਕਾਇਆ। ਇਸ ਜਿੱਤ ਦਾ ਸਿਹਰਾ ਸਕੂਲ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹੀਦ ਮੋਤੀ ਰਾਮ ਮਹਿਰਾ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਆਪਣੀ ਸੱਚੀ -ਸੁੱਚੀ ਪਵਿੱਤਰ ਸੋਚ ਨੂੰ ਮੁੱਖ ਰੱਖਦਿਆਂ ਹਾਕੀ ਖਿਡਾਰੀਆਂ ਦੀ ਆਉਣ ਵਾਲੀ ਜ਼ਿੰਦਗੀ ‘ਤੇ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਚਾਰ ਸਾਲਾਂ ਦੇ ਲੰਮੇ ਸਮੇਂ ਤੋਂ ਹਾਕੀ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾ ਕੇ ਜੋਨਲ ਪੱਧਰ ਦੀ ਜਿੱਤ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ।

ਅਜੀਤ, ਜਲੰਧਰ 06-08-2026
ਡਾਬਾ/ਲੁਹਾਰਾ, 5 ਅਗਸਤ (ਕੁਲਵੰਤ ਸਿੰਘ ਸੱਪਲ)- ਅਮਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿੱਲੋਂ ਨਗਰ ਲੁਹਾਰਾ ਲੁਧਿਆਣਾ ਵਿਖੇ ਸਕੂਲ ਦੀ ਹਾਕੀ ਟੀਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ 70 ਵੀਂਆ (ਜ਼ੋਨਲ ਖੇਡਾਂ ਹਾਕੀ ਟੂਰਨਾਮੈਂਟ ਅੰਡਰ 17) ਵਿਚ ਭਾਗ ਲੈਂਦਿਆਂ ਹਾਕੀ ਕੋਚ ਗੁਰਮੀਤ ਸਿੰਘ ਦੋਸਾਂਝ ਦੀ ਅਗਵਾਈ ਹੇਠ ਜੋਨਲ ਪੱਧਰ ਅੰਡਰ 17 ‘ਤੇ ਪਹਿਲੇ ਦਰਜੇ ਵਿਚ ਜਿੱਤ ਪ੍ਰਾਪਤ ਕਰਕੇ, ਸਕੂਲ ਦਾ ਨਾਮ ‘ਤੇ ਆਪਣੇ ਮਾਤਾ - ਪਿਤਾ ਦਾ ਨਾਮ ‘ਤੇ ਆਪਣੀ ਹਾਕੀ ਟੀਮ ਰਾਊਂਡ ਗਲਾਸ ਦਾ ਨਾਮ ਚਮਕਾਇਆ। ਇਸ ਜਿੱਤ ਦਾ ਸਿਹਰਾ ਸਕੂਲ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹੀਦ ਮੋਤੀ ਰਾਮ ਮਹਿਰਾ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਆਪਣੀ ਸੱਚੀ -ਸੁੱਚੀ ਪਵਿੱਤਰ ਸੋਚ ਨੂੰ ਮੁੱਖ ਰੱਖਦਿਆਂ ਹਾਕੀ ਖਿਡਾਰੀਆਂ ਦੀ ਆਉਣ ਵਾਲੀ ਜ਼ਿੰਦਗੀ ‘ਤੇ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਚਾਰ ਸਾਲਾਂ ਦੇ ਲੰਮੇ ਸਮੇਂ ਤੋਂ ਹਾਕੀ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾ ਕੇ ਜੋਨਲ ਪੱਧਰ ਦੀ ਜਿੱਤ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ । ਸਕੂਲ ਦੀ ਹਾਕੀ ਟੀਮ ਦੀ ਜਿੱਤ ਦੀ ਖੁਸ਼ੀ ਦੇ ਮੌਕੇ ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਨੇ ਹਾਕੀ ਖਿਡਾਰੀਆਂ ਨੂੰ ‘ਤੇ ਸਮੁੱਚੀ ਪ੍ਰਬੰਧਕ ਕਮੇਟੀ ‘ਤੇ ਸਕੂਲ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦੀ ਹਾਕੀ ਟੀਮ ਜਿਸ ਨੇ ਪੂਰੀ ਸਖ਼ਤ ਮਿਹਨਤ ਨਾਲ ਖੇਡਦਿਆਂ (ਫਾਇਨਲ ਮੈਚ) ਵਿਚ ਆਪਣੀ ਵਿਰੋਧੀ ਹਾਕੀ ਟੀਮ ਡੀ ਏ ਵੀ ਪਬਲਿਕ ਸਕੂਲ ਪੱਖੋਂਵਾਲ ਰੋਡ ਲੁਧਿਆਣਾ ਨੂੰ 7-0 ਨਾਲ ਕਰਾਰੀ ਹਾਰ ਦਿੰਦਿਆਂ ਜ਼ੋਨਲ ਪੱਧਰ ‘ਤੇ ਪਹਿਲੇ ਦਰਜੇ ਵਿਚ ਜਿੱਤ ਪ੍ਰਾਪਤ ਕੀਤੀ। ਪ੍ਰਧਾਨ ਬਲਦੇਵ ਸਿੰਘ ਦੋਸਾਂਝ ਦੱਸਿਆ ਕਿ ਸਕੂਲ ਦੀ ਹਾਕੀ ਟੀਮ ਵਿਚੋਂ ਅਗਲੀਆਂ ਹੋਣ ਵਾਲੀਆਂ (ਜ਼ਿਲ੍ਹਾ ਪੱਧਰ) ਦੀਆਂ ਖੇਡਾਂ ਲਈ ਸੱਤ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ । ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਗਾਦੜੀ, ਜੁਆਇੰਟ ਜਨਰਲ ਸੈਕਟਰੀ ਰਘਬੀਰ ਸਿੰਘ ਗਾਦੜਾ, ਅਗਜੈਕਟਿਵ ਮੈਂਬਰ ਗੁਰਚਰਨ ਸਿੰਘ ਮਾਲਵਾ, ਸਲਾਹਕਾਰ ਕਰਨੈਲ ਸਿੰਘ ਦੋਸਾਂਝ, ਕੈਸ਼ੀਅਰ ਗੁਰਪੀਤ ਸਿੰਘ ਮਾਲੜਾ, ਸਲਾਹਕਾਰ ਸੈਕਟਰੀ ਬਲਬੀਰ ਸਿੰਘ ਟਿੱਬਾ, ਇੰਸਪੈਕਟਰ ਸੁਰਿੰਦਰ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਸ਼ਾਮਿਲ ਸਨ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ ਨੇ ਹਾਕੀ ਖਿਡਾਰੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਹਾਕੀ ਕੋਚ ਗੁਰਮੀਤ ਸਿੰਘ ਦੋਸਾਂਝ ਦੀ ਕਰਵਾਈ ਸਖ਼ਤ ਮਿਹਨਤ ਦੀ ਜਿੱਤ ਹੈ ਜਿਨ੍ਹਾਂ ਨੇ ਸਕੂਲ ਨੂੰ ਜ਼ੋਨਲ ਪੱਧਰ ‘ਤੇ ਪਹਿਲੇ ਦਰਜੇ ਦੀ ਜਿੱਤ ਦਾ ਤਗਮਾ ਦਿਵਾਇਆ । ਇਸ ਮੌਕੇ ਉਨ੍ਹਾਂ ਨਾਲ ਸਕੂਲ ਦੇ ਵਾਇਸ ਪ੍ਰਿੰਸੀਪਲ ਮਨਦੀਪ ਸਿੰਘ, ਵਾਇਸ ਪ੍ਰਿੰਸੀਪਲ ਜਸਬੀਰ ਕੌਰ, ਰਜਵਿੰਦਰ ਕੌਰ, ਸੁਰਜੀਤ ਕੌਰ, ਹਰਜੀਤ ਕੌਰ, ਅਨੂ ਸ਼ਰਮਾ, ਮੀਨਾ ਬਖਸ਼ੀ (ਸਾਰੇ ਅਧਿਆਪਕ), ਆਸਾ ਬਾਵਾ , ਸੁਰੇਖਾ ਦੇਵੀ, ਸਿਮਰਨਜੀਤ ਕੌਰ, ਸੰਗੀਤਾ, ਸਿਮਰਨ ਕੌਰ, ਤਰਨਪ੍ਰੀਤ ਕੌਰ, ਵੀਰਪਾਲ ਕੌਰ, ਵਰਸਾ, ਮੈਡਮ ਨੀਲਮ ਸ਼ਰਮਾ, ਸਿਮਰਨਜੀਤ ਕੌਰ, ਵਾਲੀਬਾਲ ਕੋਚ ਗੁਰਪੀਤ ਸਿੰਘ ਡੀ. ਪੀ. ਅਤੇ ਸਮੂਹ ਸਟਾਫ਼ ਸ਼ਾਮਿਲ ਸਨ।
ਪਿਛਲੀ ਖ਼ਬਰ ਫੁੱਲਾਂ ਦੀ ਖੇਤੀ ਕਿਸਾਨਾਂ ਲਈ ਇਕ ਲਾਹੇਵੰਦ ਧੰਦਾ - ਡਾ. ਰਿਆੜ ਅਗਲੀ ਖ਼ਬਰ ਰਮੇਸ਼ ਕੱਕੜ, ਵਿਨੋਦ ਬੱਤਾ, ਜਤਿੰਦਰ ਕੁਮਾਰ ਰਿੰਕਾ, ਅਤੁੱਲ ਢਾਂਡਾ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।