ਤਾਜਪੁਰ ਸੜਕ ‘ਤੇ ਨਸ਼ਾ ਵੇਚਦੇ ਤੇ ਖਰੀਦ ਰਹੇ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ
ਲੁਧਿਆਣਾ, 6 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਤਾਜਪੁਰ ਸੜਕ ‘ਤੇ ਨਸ਼ਾ ਵੇਚਦੇ ਅਤੇ ਖਰੀਦ ਰਹੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ ਦੀ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨ ਦੇ ਕਰੀਬ ਨੌਜਵਾਨ ਉੱਥੇ ਨਸ਼ੀਲੇ ਪਦਾਰਥ ਇਕ ਦੂਜੇ ਤੋਂ ਲੈ ਰਹੇ ਸਨ।
ਅਜੀਤ ਡੈਸਕ
07-08-2026