06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਨਕਾਣਾ ਸਾਹਿਬ ਪਬਲਿਕ ਸਕੂਲ ਸ਼ਤਰੰਜ ਟੂਰਨਾਮੈਂਟ ਵਿਚ ਬਣਿਆ ਜੇਤੂ ਪੀ.ਏ.ਯੂ. ਨੇ ਨਰਮੇ ਦੇ ਪੱਤਾ ਮਰੋੜ ਰੋਗ ਦੀ ਰੋਕਥਾਮ ਤਕਨਾਲੋਜੀ ਦੇ ਪਸਾਰ ਲਈ ਮਹਾਰਾਸ਼ਟਰ ਦੀ ਕੰਪਨੀ ਨਾਲ ਸੰਧੀ ਕੀਤੀ

ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ. ਏ.

ਅਜੀਤ ਡੈਸਕ 07-08-2026
ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਨੇ ਮਹਾਰਾਸ਼ਟਰ ਸਥਿਤ ਕੰਪਨੀ ਮਾਹੀਕੋ ਪ੍ਰਾਈਵੇਟ ਲਿਮਟਿਡ ਨਾਲ ਨਰਮੇ ਦੀ ਪੱਤਾ ਮਰੋੜ ਬਿਮਾਰੀ ਦੀ ਰੋਕਥਾਮ ਕਰਨ ਵਾਲੀ ਤਕਨਾਲੋਜੀ ਪੀ.ਏ.ਯੂ. ਆਰਮਰ-1 ਦੇ ਪਸਾਰ ਲਈ ਸਮਝੌਤਾ ਕੀਤਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀ ਤਰਫ਼ੋਂ ਅਤੇ ਡਾ. ਚੇਤਨ ਚਾਵੜਾ ਨੇ ਸੰਬੰਧਿਤ ਕੰਪਨੀ ਵਲੋਂ ਸਮਝੌਤੇ ਦੀਆਂ ਸ਼ਰਤਾਂ ਉਪਰ ਹਸਤਾਖ਼ਰ ਕੀਤੇ। ਇਸ ਮੌਕੇ ਖੇਤੀਬਾੜੀ ਅਤੇ ਬਾਗ਼ਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਖੇਤੀ ਇੰਜੀਨੀਅਰਿੰਗ ਬਾਰੇ ਡਾ. ਮਹੇਸ਼ ਕੁਮਾਰ ਤੋਂ ਇਲਾਵਾ ਡਾ. ਖ਼ੁਸ਼ਦੀਪ ਸਿੰਘ ਧਰਨੀ ਅਤੇ ਖੇਤਰੀ ਖੋਜ ਫ਼ਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਵੀ ਮੌਜੂਦ ਰਹੇ। ਡਾ. ਢੱਟ ਨੇ ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਇਸ ਤਕਨਾਲੋਜੀ ਦੇ ਪਸਾਰ ਲਈ ਵਧਾਈ ਦਿੰਦਿਆਂ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ। ਪ੍ਰਮੁੱਖ ਨਰਮਾ ਬ੍ਰੀਡਰ ਡਾ. ਧਰਮਿੰਦਰ ਪਾਠਕ ਨੇ ਦੱਸਿਆ ਕਿ ਉੱਤਰ ਭਾਰਤ ਵਿਚ ਅਮਰੀਕਨ ਨਰਮੇ ਹੇਠ ਆਉਣ ਵਾਲੇ ਰਾਜਾਂ ਵਿਸ਼ੇਸ਼ ਤੌਰ ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਨਰਮੇ ਦੀ ਪੱਤਾ ਮਰੋੜ ਬਿਮਾਰੀ ਵੱਡੀ ਸਮੱਸਿਆ ਹੈ। ਇਸਦਾ ਕਾਰਨ ਚਿੱਟੀ ਮੱਖੀ ਵਲੋਂ ਰੂਪਾਂਤਰਿਤ ਵਿਸ਼ਾਣੂ ਹਨ। ਇਸ ਬਿਮਾਰੀ ਕਾਰਨ ਨਰਮੇ ਦੀ ਫ਼ਸਲ ਨੂੰ ਝਾੜ ਪੱਖੋਂ ਕਾਫ਼ੀ ਨੁਕਸਾਨ ਹੁੰਦਾ ਹੈ। ਵਿਸ਼ੇਸ਼ ਤੌਰ ‘ਤੇ ਫ਼ਸਲ ਦੇ ਮੁੱਢਲੇ ਪੜਾਅ ਤੇ ਵਿਕਾਸ ਵੀ ਪ੍ਰਭਾਵਿਤ ਹੁੰਦਾ ਰਿਹਾ ਹੈ। ਪੀ.ਏ.ਯੂ. ਨੇ ਇਸਦੀ ਰੋਕਥਾਮ ਲਈ ਪੀ.ਏ.ਯੂ. ਆਰਮਰ-1 ਤਕਨਾਲੋਜੀ ਵਿਕਸਿਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਨਰਮੇ ਦੇ ਪੱਤਾ ਮਰੋੜ ਰੋਗ ਦੀ ਅਸਰਦਾਰ ਰੋਕਥਾਮ ਲਈ ਇਹੋ ਇਕ ਮਾਤਰ ਬਦਲ ਨਜ਼ਰ ਆਉਂਦਾ ਹੈ।
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਪੱਤਰਕਾਰ ਵਾਰਤਾ ਕਰਕੇ ਰਜਨੀਸ਼ ਧੀਮਾਨ ਦੀ ਨਿਯੁਕਤੀ ‘ਤੇ ਜਿਤਾਇਆ ਰੋਸ ਅਗਲੀ ਖ਼ਬਰ ਗੁਨਜੀਤ ਰੁਚੀ ਬਾਵਾ ਨੇ ‘ਨੰਨ੍ਹੇ ਕਦਮ’ ਪਹਿਲਕਦਮੀ ਤਹਿਤ ਲੋਹਾਰਾ ਸਕੂਲ ਵਿਚ 400 ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਪ੍ਰਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।