ਵਿੱਤ ਤੇ ਠੇਕਾ ਕਮੇਟੀ ’ਚ ਨਿਯੁਕਤੀਆਂ ਦੇ ਮਾਮਲੇ ਵਿਚ ਵਿਧਾਇਕਾਂ ਦੇ ਪੁੱਤਰ ਲੋਕਾਂ ਤੋਂ ਮਾਫੀ ਮੰਗਣ- ਪੂਨਮ ਰੱਤੜਾ, ਰੋਹਿਤ ਸਿੱਕਾ
ਲੁਧਿਆਣਾ, 7 ਅਗਸਤ (ਭੁਪਿੰਦਰ ਸਿੰਘ ਬੈੇਂਸ)- ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੌਂਸਲਰ ਪੂਨਮ ਰੱਤੜਾ ਅਤੇ ਕੌਂਸਲਰ ਰੋਹਿਤ ਸਿੱਕਾ ਨੇ ਵਿੱਤ ਤੇ ਠੇਕਾ ਕਮੇਟੀ ਵਿਚ ਵਿਧਾਇਕਾਂ ਦੇ ਪੁੱਤਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਹਾਈਕੋਰਟ ਦੇ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਅਦਾਲਤ ਨੇ ਨਗਰ ਨਿਗਮ ਨੂੰ ਨਿਯੁਕਤੀਆਂ ਰੱਦ ਕਰਕੇ 11 ਸਤੰਬਰ ਤੋਂ ਪਹਿਲਾਂ ਜਨਰਲ ਹਾਊਸ ਦੀ ਮੀਟਿੰਗ ‘ਚ ਵੀਡੀੳਗ੍ਰਾਫੀ ਅਤੇ ਬੈਲਟ ਪੇਪਰ ਰਾਹੀਂ ਪਾਰਦਰਸ਼ੀ ਢੰਗ ਨਾਲ ਮੁੜ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਰਤੜਾ ਅਤੇ ਸਿੱਕਾ ਨੇ ਦੋਸ਼ ਲਾਇਆ ਕਿ ਕੌਂਸਲਰ ਅਮਨ ਬੱਗਾ ਅਤੇ ਕੌਂਸਲਰ ਯੁਵਰਾਜ ਸਿੰਘ ਵਲੋਂ 3 ਅਗਸਤ ਨੂੰ ਦਿੱਤਾ ਗਿਆ ਅਸਤੀਫਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀ।
ਵਿੱਤ ਤੇ ਠੇਕਾ ਕਮੇਟੀ ’ਚ ਨਿਯੁਕਤੀਆਂ ਦੇ ਮਾਮਲੇ ਵਿਚ ਵਿਧਾਇਕਾਂ ਦੇ ਪੁੱਤਰ ਲੋਕਾਂ ਤੋਂ ਮਾਫੀ ਮੰਗਣ- ਪੂਨਮ ਰੱਤੜਾ, ਰੋਹਿਤ ਸਿੱਕਾ
08-08-2026