ਮਿਕਸਲੈਂਡ ਯੂਜ਼ ਖੇਤਰ ‘ਚ ਲੱਗੀਆਂ ਉਦਯੋਗਿਕ ਇਕਾਈਆਂ ਸਿਰ ਫਿਰ ਲਟਕਣ ਲੱਗੀ ਉਜਾੜੇ ਦੀ ਤਲਵਾਰ
ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਮਿਕਸਲੈਂਡ ਯੂਜ਼ ਖੇਤਰ ‘ਚ ਲੱਗੀਆਂ ਸਨਅਤੀ ਇਕਾਈਆਂ ਨੂੰ ਦਿੱਤਾ ਗਿਆਂ ਨਿਰਧਾਰਤ ਸਮਾਂ ਖਤਮ ਹੋਣ ਕਿਨਾਰੇ ਹੋਣ ਕਰਕੇ ਇਸ ਖੇਤਰ ਵਿਚ ਚੱਲ ਰਹੀਆਂ ਉਦਯੋਗਿਕ ਇਕਾਈਆਂ ’ਤੇ ਖਤਰੇ ਦੇ ਬਦਲ ਮੰਡਰਾਉਣੇ ਸ਼ੁਰੂ ਹੋ ਚੁੱਕੇ ਹਨ ਤੇ ਇਨ੍ਹਾਂ ਮੁਹੱਲਿਆਂ ਵਿਚ ਚੱਲ ਰਹੀਆਂ 50 ਹਜ਼ਾਰ ਤੋਂ ਵਧੇਰੇ ਉਦਯੋਗਿਕ ਇਕਾਈਆਂ ਦੇ ਮਾਲਕ ਚਿੰਤਤ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ 2008 ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਹੁੰਦਿਆਂ ਤਿਆਰ ਕੀਤੇ ਗਏ ਮਾਸਟਰ ਪਲਾਨ ਵਿਚ ਸਰਕਾਰ ਨੇ ਕਾਰੋਬਾਰੀਆਂ ਨੂੰ 2018 ਤੱਕ ਆਪਣੇ ਕਾਰੋਬਾਰ ਮਿਕਸਲੈਂਡ ਯੂਜ਼ ਖੇਤਰ ਵਿਚੋਂ ਬਾਹਰ ਲਿਜਾਣ ਦੇ ਨਿਰਦੇਸ਼ ਦਿੱਤੇ ਸਨ, ਪਰ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 5 ਸਾਲ ਦਾ ਵਾਧਾ ਕਰਕੇ ਕਾਰੋਬਾਰੀਆਂ ਨੂੰ ਰਾਹਤ ਤਾਂ ਦਿੱਤੀ ਗਈ, ਪਰ ਕੋਈ ਠੋਸ ਹੱਲ ਨਾ ਕੱਢਣ ਕਰਕੇ ਕਾਰੋਬਾਰੀਆਂ ਸਿਰ ਉਜਾੜੇ ਦੀ ਤਲਵਾਰ ਜਿੳਂ ਦੀ ਤਿੳਂ ਹੀ ਲਟਕਦੀ ਰਹੀ, ਜਿਸ ਕਰਕੇ ‘ਆਪ’ ਸਰਕਾਰ ਨੂੰ ਵੀ ਕਾਰੋਬਾਰੀਆਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਤੰਬਰ 2023 ‘ਚ ਖਤਮ ਹੋ ਰਹੀ ਸਮਾਂ ਸੀਮਾ ਨੂੰ ਦੇਖਦੇ ਹੋਏ ਕਾਰੋਬਾਰੀਆਂ ਦੇ ਵਿਰੋਧ ਤੋਂ ਬਾਅਦ ‘ਆਪ’ ਸਰਕਾਰ ਵਲੋਂ ਮਿਆਦ ਵਿਚ ਵਾਧਾ ਕਰਕੇ 10 ਸਤੰਬਰ 2026 ਤੱਕ ਦਾ ਸਮਾਂ ਦੇ ਦਿੱਤਾ, ਜਿਸ ਦੀ ਤਰੀਕ ਨੇੜੇ ਆਉਣ ਕਰਕੇ ਕਾਰੋਬਾਰੀਆਂ ਵਿਚ ਘਬਰਾਹਟ ਹੈ।
ਮ
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ। ਤਸਵੀਰ-ਸੇਵਕ ਸਿੰਘ
ਮਿਕਸਲੈਂਡ ਯੂਜ਼ ਖੇਤਰ ਵਿਚ ਲੱਗੀ ਸਨਅਤੀ ਇਕਾਈ ਵਿਚ ਖਰਾਦ ਮਸ਼ੀਨ ਚਲਾਂਉਂਦਾ ਹੋਇਆ ਕਾਰੀਗਰ। ਤਸਵੀਰ-ਸੇਵਕ ਸਿੰਘ
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ 9 ਰੋਜ਼ਾ ਗੁਰਮਤਿ ਸਮਾਗਮ ਸੰਪੰਨ * ਰੋਗ ਨਿਵਾਰਨ ਕੈਂਪ ਦਾ ਸੰਗਤਾਂ ਨੇ ਲਿਆ ਲਾਹਾ
09-08-2026
ਲੁਧਿਆਣਾ, 8 ਅਗਸਤ (ਜਤਿੰਦਰ ਭੰਬੀ)-ਮਿਕਸਲੈਂਡ ਯੂਜ਼ ਖੇਤਰ ‘ਚ ਲੱਗੀਆਂ ਸਨਅਤੀ ਇਕਾਈਆਂ ਨੂੰ ਦਿੱਤਾ ਗਿਆਂ ਨਿਰਧਾਰਤ ਸਮਾਂ ਖਤਮ ਹੋਣ ਕਿਨਾਰੇ ਹੋਣ ਕਰਕੇ ਇਸ ਖੇਤਰ ਵਿਚ ਚੱਲ ਰਹੀਆਂ ਉਦਯੋਗਿਕ ਇਕਾਈਆਂ ’ਤੇ ਖਤਰੇ ਦੇ ਬਦਲ ਮੰਡਰਾਉਣੇ ਸ਼ੁਰੂ ਹੋ ਚੁੱਕੇ ਹਨ ਤੇ ਇਨ੍ਹਾਂ ਮੁਹੱਲਿਆਂ ਵਿਚ ਚੱਲ ਰਹੀਆਂ 50 ਹਜ਼ਾਰ ਤੋਂ ਵਧੇਰੇ ਉਦਯੋਗਿਕ ਇਕਾਈਆਂ ਦੇ ਮਾਲਕ ਚਿੰਤਤ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ 2008 ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਹੁੰਦਿਆਂ ਤਿਆਰ ਕੀਤੇ ਗਏ ਮਾਸਟਰ ਪਲਾਨ ਵਿਚ ਸਰਕਾਰ ਨੇ ਕਾਰੋਬਾਰੀਆਂ ਨੂੰ 2018 ਤੱਕ ਆਪਣੇ ਕਾਰੋਬਾਰ ਮਿਕਸਲੈਂਡ ਯੂਜ਼ ਖੇਤਰ ਵਿਚੋਂ ਬਾਹਰ ਲਿਜਾਣ ਦੇ ਨਿਰਦੇਸ਼ ਦਿੱਤੇ ਸਨ, ਪਰ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 5 ਸਾਲ ਦਾ ਵਾਧਾ ਕਰਕੇ ਕਾਰੋਬਾਰੀਆਂ ਨੂੰ ਰਾਹਤ ਤਾਂ ਦਿੱਤੀ ਗਈ, ਪਰ ਕੋਈ ਠੋਸ ਹੱਲ ਨਾ ਕੱਢਣ ਕਰਕੇ ਕਾਰੋਬਾਰੀਆਂ ਸਿਰ ਉਜਾੜੇ ਦੀ ਤਲਵਾਰ ਜਿੳਂ ਦੀ ਤਿੳਂ ਹੀ ਲਟਕਦੀ ਰਹੀ, ਜਿਸ ਕਰਕੇ ‘ਆਪ’ ਸਰਕਾਰ ਨੂੰ ਵੀ ਕਾਰੋਬਾਰੀਆਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਤੰਬਰ 2023 ‘ਚ ਖਤਮ ਹੋ ਰਹੀ ਸਮਾਂ ਸੀਮਾ ਨੂੰ ਦੇਖਦੇ ਹੋਏ ਕਾਰੋਬਾਰੀਆਂ ਦੇ ਵਿਰੋਧ ਤੋਂ ਬਾਅਦ ‘ਆਪ’ ਸਰਕਾਰ ਵਲੋਂ ਮਿਆਦ ਵਿਚ ਵਾਧਾ ਕਰਕੇ 10 ਸਤੰਬਰ 2026 ਤੱਕ ਦਾ ਸਮਾਂ ਦੇ ਦਿੱਤਾ, ਜਿਸ ਦੀ ਤਰੀਕ ਨੇੜੇ ਆਉਣ ਕਰਕੇ ਕਾਰੋਬਾਰੀਆਂ ਵਿਚ ਘਬਰਾਹਟ ਹੈ। ਇਸ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਿਧਾਨ ਸਭਾ ਵਿਚ ਇਹ ਮੁੱਦਾ ਚੁੱਕ ਕੇ ਇਸ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ, ਜਦਕਿ ਉਦਯੋਗਪਤੀਆਂ ਦਾ ਮੰਨਣਾ ਹੈ ਕਿ ਇਸ ਦੀ ਮਿਆਦ ਵਿਚ ਵਾਧੇ ਦੀ ਬਜਾਏ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਐਲਾਨਿਆ ਜਾਵੇ।