ਲੁਟੇਰਾ ਗਰੋਹ ਦਾ ਸਰਗਨਾ ਸਾਮਾਨ ਅਤੇ ਹਥਿਆਰਾਂ ਸਮੇਤ ਕਾਬੂ
ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ ਛੇ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਸਰਗਨੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 10 ਮੋਬਾਇਲ, ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕੀਤੇ ਹਨ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਨਵਜੋਤ ਸਿੰਘ ਉਰਫ ਬੱਬਲ ਵਾਸੀ ਬਸੰਤ ਵਿਹਾਰ ਵਜੋਂ ਕੀਤੀ ਗਈ ਹੈ।
ਅਜੀਤ ਡੈਸਕ
13-08-2026