18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮੌਕੇ ਕਰਵਾਈ ਇਕ ਰੋਜ਼ਾ ਵਰਕਸ਼ਾਪ

ਲੁਧਿਆਣਾ, 14 ਅਗਸਤ (ਜਸਵਿੰਦਰ ਸਿੰਘ)-ਡਾ. ਐੱਸ.

ਅਜੀਤ ਡੈਸਕ 18-08-2026
ਲੁਧਿਆਣਾ, 14 ਅਗਸਤ (ਜਸਵਿੰਦਰ ਸਿੰਘ)-ਡਾ. ਐੱਸ.ਆਰ. ਰੰਗਾਨਾਥਨ ਦੇ ਜਨਮ ਦਿਵਸ ਮੌਕੇ ਮਨਾਏ ਜਾਂਦੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮੌਕੇ ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵਿਖੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੀ ਖੇਤੀ ਜਾਣਕਾਰੀ ਪ੍ਰਬੰਧਨ ਇਕਾਈ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਲਈ ਖੇਤੀ ਸਿੱਖਿਆ ਡਵੀਜ਼ਨ ਆਈ.ਸੀ.ਏ.ਆਰ. ਨਵੀਂ ਦਿੱਲੀ ਦੀ ਈ ਗ੍ਰੰਥ ਯੋਜਨਾ ਤਹਿਤ ਇਮਦਾਦ ਹਾਸਲ ਹੋਈ ਸੀ। ਰਾਸ਼ਟਰੀ ਸੂਚਨਾ ਕੇਂਦਰ ਨਵੀਂ ਦਿੱਲੀ ਦੇ ਸੇਵਾਮੁਕਤ ਉਪ ਨਿਰਦੇਸ਼ਕ ਜਨਰਲ ਡਾ. ਸੁਖਦੇਵ ਸਿੰਘ ਇਸ ਮੌਕੇ ਮਹਿਮਾਨ ਬੁਲਾਰੇ ਵਜੋਂ ਸ਼ਾਮਿਲ ਹੋਏ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮਾਰੋਹ ਦੇ ਮੁੱਖ ਮਹਿਮਾਨ ਸਨ। ਇਸ ਵਰਕਸ਼ਾਪ ਦਾ ਮੰਤਵ ਲਾਇਬ੍ਰੇਰੀਅਨਾਂ, ਖੋਜੀਆਂ ਅਤੇ ਅਕਾਦਮਿਕ ਲੋਕਾਂ ਨੂੰ ਏ.ਆਈ. ਦੀ ਖੇਤੀ ਵਿਚ ਵੱਧ ਰਹੀ ਵਰਤੋਂ ਅਤੇ ਡਿਜੀਟਲ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ। ਵਰਕਸ਼ਾਪ ਦੌਰਾਨ ਲਾਇਬ੍ਰੇਰੀਆਂ ਨਾਲ ਸੰਬੰਧਿਤ 150 ਤੋਂ ਵਧੇਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੇ ਸਭ ਦਾ ਸਵਾਗਤ ਕੀਤਾ। ਆਈ.ਸੀ.ਏ.ਆਰ. ਦੇ ਅਧਿਕਾਰੀ ਡਾ. ਅਮਰਿੰਦਰ ਕੁਮਾਰ ਨੇ ਵਰਕਸ਼ਾਪ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਸਹਿਯੋਗੀ ਲਾਇਬ੍ਰੇਰੀਅਨ ਡਾ. ਸੰਜੀਵ ਕੁਮਾਰ ਨੇ ਸਮੁੱਚੀ ਕਾਰਵਾਈ ਨੂੰ ਚਲਾਇਆ ਅਤੇ ਅੰਤ ਵਿਚ ਪੀ.ਏ.ਯੂ. ਦੇ ਸਹਿਯੋਗੀ ਲਾਇਬ੍ਰੇਰੀਅਨ ਡਾ. ਸੁਨੀਤੀ ਬਾਲਾ ਨੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ‘ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੁਗਰੀ ਫੇਸ-1 ਵਿਖੇ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।