20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਪਿੱਲਰ ਹੇਠ ਦੱਬ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ

ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਉਦੋਂ ਵਾਹਨਾਂ ਦਾ 5-6 ਕਿੱਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ, ਜਦੋਂ ਇਕ ਡਰਾਈਵਰ ਟਿੱਪਰ ਦੇ ਮਗਰਲੇ ਹਿੱਸੇ ਨੂੰ ਖੁੱਲ੍ਹਾ ਰੱਖ ਕੇ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਦੋਂ ਉਹ ਹਾਰਡੀਜ ਵਰਲਡ ਦੇ ਸਾਹਮਣੇ ਪੁੱਜਾ ਤਾਂ ਟਿੱਪਰ ਦਾ ਖੁੱਲ੍ਹਾ ਹਿੱਸਾ ਉਚਾ ਹੋਣ ਕਰਕੇ ਸੜਕ ਵਿਭਾਗ ਵਲੋਂ ਲਗਾਏ ਸਾਈਨ ਬੋਰਡ ਵਿਚ ਫਸ ਗਿਆ। ਟਿੱਪਰ ਤੇਜ਼ ਹੋਣ ਕਰਕੇ ਸਾਈਨ ਬੋਰਡ ਦੇ ਮਜ਼ਬੂਤ ਪਿੱਲਰ ਵੀ ਮੁੱਢ ਤੋਂ ਉਖੜ ਗਏ ਅਤੇ ਟਿੱਪਰ ਉਸ ਨੂੰ ਧੂਹ ਕੇ ਲੈ ਗਿਆ।

ਮਨਪੀਤ ਸਿੰਘ ਬਾਦਲ ਦੇ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਬਣਨ ‘ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਮਰਜੀਤ ਸਿੰਘ ਟਿੱਕਾ। ਅਜੀਤ ਤਸਵੀਰ 19-08-2026
ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਉਦੋਂ ਵਾਹਨਾਂ ਦਾ 5-6 ਕਿੱਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ, ਜਦੋਂ ਇਕ ਡਰਾਈਵਰ ਟਿੱਪਰ ਦੇ ਮਗਰਲੇ ਹਿੱਸੇ ਨੂੰ ਖੁੱਲ੍ਹਾ ਰੱਖ ਕੇ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਦੋਂ ਉਹ ਹਾਰਡੀਜ ਵਰਲਡ ਦੇ ਸਾਹਮਣੇ ਪੁੱਜਾ ਤਾਂ ਟਿੱਪਰ ਦਾ ਖੁੱਲ੍ਹਾ ਹਿੱਸਾ ਉਚਾ ਹੋਣ ਕਰਕੇ ਸੜਕ ਵਿਭਾਗ ਵਲੋਂ ਲਗਾਏ ਸਾਈਨ ਬੋਰਡ ਵਿਚ ਫਸ ਗਿਆ। ਟਿੱਪਰ ਤੇਜ਼ ਹੋਣ ਕਰਕੇ ਸਾਈਨ ਬੋਰਡ ਦੇ ਮਜ਼ਬੂਤ ਪਿੱਲਰ ਵੀ ਮੁੱਢ ਤੋਂ ਉਖੜ ਗਏ ਅਤੇ ਟਿੱਪਰ ਉਸ ਨੂੰ ਧੂਹ ਕੇ ਲੈ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਟਰੈਫ਼ਿਕ ਜ਼ੋਨ ਇੰਚਾਰਜ ਅਸ਼ੋਕ ਕੁਮਾਰ ਚੌਹਾਨ, ਟਰੈਫ਼ਿਕ ਥਾਣੇਦਾਰ ਪਵਿੱਤਰ ਸਿੰਘ ਅਤੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਪਤਾ ਲੱਗਦਿਆਂ ਹੀ ਉਹ ਟੈਂਗੋ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜ ਗਏ ਅਤੇ ਆਵਾਜਾਈ ਬਹਾਲ ਕਰਨ ਦੇ ਯਤਨ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਅੱਖੀਂ ਵੇਖਣ ਵਾਲੇ ਲੋਕਾਂ ਮੁਤਾਬਿਕ ਟਿੱਪਰ ਚਾਲਕ ਦੀ ਜ਼ਰੂਰ ਸ਼ਰਾਬ ਪੀਤੀ ਹੋਈ ਹੋਵੇਗੀ ਜਾਂ ਕੋਈ ਹੋਰ ਨਸ਼ਾ ਵਗ਼ੈਰਾ ਕੀਤਾ ਹੋ ਸਕਦਾ ਹੈ, ਜੋ ਲੁਧਿਆਣਾ ਸਾਈਡ ਵਲੋਂ ਟਿੱਪਰ ਦਾ ਮਗਰਲਾ ਹਿੱਸਾ ਖੁੱਲ੍ਹਾ ਰੱਖ ਕੇ ਜਲੰਧਰ ਸਾਈਡ ਵੱਲ ਨੂੰ ਜਾ ਰਿਹਾ ਸੀ, ਜੋ ਕਿ ਹਾਰਡੀਜ਼ ਵਰਲਡ ਦੇ ਸਾਹਮਣੇ ਸੜਕ ਵਿਭਾਗ ਵਲੋਂ ਸੜਕ ‘ਤੇ ਲਗਾਏ ਸਾਈਨ ਬੋਰਡ ਵਿਚ ਫਸ ਗਿਆ ਤੇ ਪਿੱਲਰਾਂ ਸਮੇਤ ਟੁੱਟ ਗਿਆ। ਟਿੱਪਰ ਚਾਲਕ ਉਸ ਨੂੰ ਧੂਹ ਕੇ ਫੁੱਟਪਾਥ ਵੱਲ ਕਾਫ਼ੀ ਅੱਗੇ ਨੂੰ ਲੈ ਗਿਆ ਅਤੇ ਇਕ ਮੋਟਰਸਾਈਕਲ ਸਵਾਰ ਸਾਈਨ ਬੋਰਡ ਅਤੇ ਪਿੱਲਰਾਂ ਦੇ ਹੇਠ ਦੱਬਿਆ ਗਿਆ, ਕਿਉਂਕਿ ਉਹ ਹਾਦਸਾ ਵਾਪਰਨ ਸਮੇਂ ਪਿੱਲਰ ਦੇ ਬਰਾਬਰ ਆ ਚੁੱਕਾ ਸੀ ਅਤੇ ਲੋਕਾਂ ਨੇ ਉਸ ਨੂੰ ਪਿੱਲਰ ਹੇਠੋਂ ਕੱਢ ਕੇ ਲੁਧਿਆਣਾ ਦੇ ਇਕ ਹਸਪਤਾਲ ‘ਚ ਦਾਖਲ ਕਰਵਾ ਦਿੱਤਾ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਗਈ। ਅੱਖੀਂ ਵੇਖਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਟਿੱਪਰ ਚਾਲਕ, ਟਿੱਪਰ ਨੂੰ ਰੋਡ ’ਤੇ ਛੱਡ ਕੇ ਖੇਤਾਂ ਵੱਲ ਨੂੰ ਭੱਜ ਗਿਆ। ਪੁਲਿਸ ਮੁਲਾਜ਼ਮਾਂ ਨੇ ਬੜੀ ਮਸ਼ੱਕਤ ਦੇ ਨਾਲ ਟਿੱਪਰ, ਸਾਈਨ ਬੋਰਡ ਅਤੇ ਪਿੱਲਰਾਂ ਨੂੰ ਕਰੇਨ ਦੀ ਮਦਦ ਨਾਲ ਸੜਕ ’ਚੋਂ ਹਟਾ ਕੇ ਆਵਾਜਾਈ ਨੂੰ ਮੁੜ ਬਹਾਲ ਕੀਤਾ, ਲਾਡੋਵਾਲ ਪੁਲਿਸ ਨੇ ਟਿੱਪਰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜਾਇਦਾਦ ਕਰ ਦੇ ਨੋਟਿਸਾਂ ਨੇ ਮਚਾਇਆ ਹੜਕੰਪ ਅਗਲੀ ਖ਼ਬਰ ਮਨਿਸਟਰੀਅਲ ਕਾਮਿਆਂ ਦੀ ਕਲਮ ਛੋੜ ਹੜਤਾਲ ‘ਚ ਵਾਧਾ, 21 ਅਗਸਤ ਤਕ ਵਧਿਆ ਸੰਘਰਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।