21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡਿਵੈਲਪਮੈਂਟ ਚਾਰਜ ਦੇਣ ਦੇ ਬਾਵਜੂਦ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਕਾਰੋਬਾਰੀ

ਢੰਡਾਰੀ ਕਲਾਂ/ਲੁਧਿਆਣਾ, 20 ਅਗਸਤ (ਜਸਵੀਰ ਸਿੰਘ ਬੰਗਾ)-ਫੋਕਲ ਪੁਆਇੰਟ ਵਿਚ ਆਪਣਾ ਕਾਰੋਬਾਰ ਕਰ ਰਹੇ ਕਾਰੋਬਾਰੀ ਐਚ. ਪੀ.

ਅਜੀਤ ਡੈਸਕ 21-08-2026
ਢੰਡਾਰੀ ਕਲਾਂ/ਲੁਧਿਆਣਾ, 20 ਅਗਸਤ (ਜਸਵੀਰ ਸਿੰਘ ਬੰਗਾ)-ਫੋਕਲ ਪੁਆਇੰਟ ਵਿਚ ਆਪਣਾ ਕਾਰੋਬਾਰ ਕਰ ਰਹੇ ਕਾਰੋਬਾਰੀ ਐਚ.ਪੀ. ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੀ.ਐਸ.ਆਈ.ਸੀ. ਚੰਡੀਗੜ੍ਹ ਵਲੋਂ 2016 ’ਚ ਉਨ੍ਹਾਂ ਨੂੰ ਫ਼ੈਕਟਰੀ ਨੰਬਰ 80 ਫੋਕਲ ਪੁਆਇੰਟ ਫੇਸ-5 ਅਲਾਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਫ਼ੈਕਟਰੀ ਅਲਾਟ ਕਰਨ ਸਮੇਂ ਉਨ੍ਹਾਂ ਵਲੋਂ ਡਿਵੈਲਪਮੈਂਟ ਚਾਰਜ ਪਹਿਲਾਂ ਤੋਂ ਹੀ ਮਹਿਕਮੇ ਪਾਸ ਜਮ੍ਹਾ ਕਰਵਾ ਦਿੱਤੇ ਗਏ ਸਨ, ਜਦ ਕਿ ਇਸ ਦੇ ਬਾਵਜੂਦ ਵੀ ਉਹ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਸੜਕਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਲਾਈਨ ਲਈ ਪੀ.ਐਸ.ਆਈ.ਸੀ. ਚੰਡੀਗੜ੍ਹ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀਆਂ ਸਹੂਲਤਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਰੋਬਾਰ ਕਰਨ ਵਿਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੀ.ਐਸ.ਆਈ.ਸੀ. ਚੰਡੀਗੜ੍ਹ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਆਪਣਾ ਕਾਰੋਬਾਰ ਸੁਚਾਰੂ ਰੂਪ ਵਿਚ ਕਰ ਸਕਣ।
ਪਿਛਲੀ ਖ਼ਬਰ ਹਲਕਾ ਕੇਂਦਰੀ ਵਿਚ ਦੋ ਦਾਗ਼ੀ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਸ਼ਹਿਰ ‘ਚ ਚਰਚਾ ਦਾ ਵਿਸ਼ਾ ਬਣੀ ਅਗਲੀ ਖ਼ਬਰ ਮੌਨਸੂਨ ਤੋਂ ਬਾਅਦ ਵਧ ਰਹੇ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼- ਡਾ. ਮਨਦੀਪ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।