ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਾਈਕਮਾਨ ਨੇ ਤਜਰਬੇਕਾਰ ਲੀਡਰਸ਼ਿਪ ਸੌਂਪੀ- ਸਿੱਧੂ
ਲੁਧਿਆਣਾ, 21 ਅਗਸਤ (ਬੈਂਸ)-ਸ਼ਹਿਰ ਦੇ ਹਲਕਾ ਪੱਛਮੀ ਵਿਧਾਨ ਸਭਾ ਤੋਂ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਹਾਈਕਮਾਨ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਲਈ ਡਾ. ਸਤੀਸ਼ ਪੂਨੀਆ, ਤਰੁਣ ਚੁੱਘ, ਮਨਪ੍ਰੀਤ ਸਿੰਘ ਬਾਦਲ, ਸ਼੍ਰੀਨਿਵਾਸਲੂ, ਕੇਵਲ ਸਿੰਘ ਢਿੱਲੋਂ ਵਰਗੀ ਤਜਰਬੇਕਾਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਲੁਧਿਆਣਾ, 21 ਅਗਸਤ (ਬੈਂਸ)-ਸ਼ਹਿਰ ਦੇ ਹਲਕਾ ਪੱਛਮੀ ਵਿਧਾਨ ਸਭਾ ਤੋਂ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਹਾਈਕਮਾਨ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਲਈ ਡਾ. ਸਤੀਸ਼ ਪੂਨੀਆ, ਤਰੁਣ ਚੁੱਘ, ਮਨਪ੍ਰੀਤ ਸਿੰਘ ਬਾਦਲ, ਸ਼੍ਰੀਨਿਵਾਸਲੂ, ਕੇਵਲ ਸਿੰਘ ਢਿੱਲੋਂ ਵਰਗੀ ਤਜਰਬੇਕਾਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਲੋਂ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਸਥਿਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਮਜ਼ਬੂਤ ਬਦਲ ਵਜੋਂ ਉਭਰੇਗੀ।