25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਾਰਕਿੰਗ ਦੇ ਕਰਿੰਦਿਆਂ ਅਤੇ ਵਕੀਲਾਂ ਵਿਚਾਲੇ ਹੋਏ ਤਕਰਾਰ ਕਾਰਨ ਸਥਿਤੀ ਤਣਾਅਪੂਰਨ ਬਣੀ

ਲੁਧਿਆਣਾ, 24 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਿਨੀ ਸਕੱਤਰੇਤਤ ਵਿਖੇ ਸਥਿਤ ਉਸ ਵਕਤ ਤਨਾਅ ਪੂਰਨ ਬਣ ਗਈ ਜਦੋਂ ਪਾਰਕਿੰਗ ਦੇ ਕਰਿੰਦਿਆਂ ਤੇ ਵਕੀਲਾਂ ਵਿਚਾਲੇ ਤਕਰਾਰ ਹੋ ਗਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇੱਕ ਵਕੀਲ ਜਦੋਂ ਆਪਣੀ ਪਾਰਕਿੰਗ ਵਿਚ ਜਾ ਰਿਹਾ ਸੀ ਤਾਂ ਉਥੇ ਖੜ੍ਹੇ ਕਰਿੰਦਿਆਂ ਨੇ ਉਸ ਨੂੰ ਰੋਕ ਲਿਆ।

ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਿਨੀ ਸਕੱਤਰੇਤਤ ਵਿਖੇ ਸਥਿਤ ਉਸ ਵਕਤ ਤਨਾਅ ਪੂਰਨ ਬਣ ਗਈ ਜਦੋਂ ਪਾਰਕਿੰਗ ਦੇ ਕਰਿੰਦਿਆਂ ਤੇ ਵਕੀਲਾਂ ਵਿਚਾਲੇ ਤਕਰਾਰ ਹੋ ਗਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇੱਕ ਵਕੀਲ ਜਦੋਂ ਆਪਣੀ ਪਾਰਕਿੰਗ ਵਿਚ ਜਾ ਰਿਹਾ ਸੀ ਤਾਂ ਉਥੇ ਖੜ੍ਹੇ ਕਰਿੰਦਿਆਂ ਨੇ ਉਸ ਨੂੰ ਰੋਕ ਲਿਆ। ਉਸਦੇ ਅੱਗੇ ਰੋਕਾਂ ਖੜੀਆਂ ਕਰ ਦਿੱਤੀਆਂ, ਜਿਸ ਕਾਰਨ ਵਕੀਲ ਦੀ ਕਾਰ ਦਾ ਨੁਕਸਾਨ ਹੋ ਗਿਆ। ਵਕੀਲ ਇਕੱਲਾ ਹੋਣ ਕਾਰਨ ਉਸ ਵਕਤ ਤਾਂ ਉਹ ਉਥੋਂ ਚਲਾ ਗਿਆ, ਪਰ ਉਸ ਨੇ ਇਹ ਸਾਾਰੀ ਗੱਲ ਅੱਜ ਵਕੀਲਾਂ ਦੀ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਹੋਰ ਵਕੀਲਾਂ ਦੇ ਧਿਆਨ ਵਿਚ ਲਿਆਂਦੀ ਤਾਂ ਰੋਹ ਵਿਚ ਆਏ ਵਕੀਲਾਂ ਨੇ ਮਿੰਨੀ ਸਕੱਤਰੇਤਤ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਵਕੀਲਾਂ ਦਾ ਕਹਿਣਾ ਸੀ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਅਕਸਰ ਗੁੰਡਾਗਰਦੀ ਕਰਦੇ ਹਨ, ਪਰ ਉਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ। ਸੂਚਨਾ ਮਿਲਦਿਆਂ ਐਸਡੀਐਮ ਕੁਲਦੀਪ ਬਾਵਾ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਢੁਕਵੀਂ ਜਾਂਚ ਕਰਾਉਣ ਦਾ ਭਰੋਸਾ ਦਿੱਤਾ। ਵਕੀਲਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮੁੜ ਤੋਂ ਪ੍ਰਦਰਸ਼ਨ ਕਰਨਗੇ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਪ੍ਰਦਰਸ਼ਨ ਕਾਰਨ ਮਿੰਨੀ ਸਕਤਰੇਤ ਵਿਚ ਕੁਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਹੋਈ।
ਪਿਛਲੀ ਖ਼ਬਰ ਦੰਗਾ ਪੀੜਤ ਜਥੇਬੰਦੀ ਵਲੋਂ ਹੁੱਡਾ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਔਰਤ ਦੀ ਮੌਤ-ਪੁੱਤਰ ਵਾਲ-ਵਾਲ ਬਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।