26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰੈੱਡ ਰੋਜ਼ ਪਬਲਿਕ ਹਾਈ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 25 ਅਗਸਤ (ਕੁਲਵੰਤ ਸਿੰਘ ਸੱਪਲ)-ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੁਹਾਰਾ ਰੋਡ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਸੁਮਨ ਅਤੇ ਬਲਜੀਤ ਕੌਰ ਦੀ ਸਿਖਲਾਈ ਸਹਿਤ ਗੁਰਪ੍ਰੀਤ ਕੌਰ ਦੀ ਅਗਵਾਈ ਅਧੀਨ ਤੀਜ ਦਾ ਤਿਉਹਾਰ ਤੀਆਂ ਧੂਮਧਾਮ ਨਾਲ ਮਨਾਇਆ। ਅਰਾਧਿਆ ਤ੍ਰਿਪਾਠੀ ਅਤੇ ਪਲਕ ਸ਼ਰਮਾ ਦੇ ਨਾਲ 10ਵੀ ਸ਼੍ਰੇਣੀ ਦੀਆ ਲੜਕੀਆਂ ਨੇ ਗਿੱਧੇ ਵਿਚ ਲੋਕ ਬੋਲੀਆਂ ਨਾਲ ਪੰਜਾਬੀ ਸਭਿਆਚਾਰ ਦੀ ਸੋਹਣੀ ਝਲਕ ਪੇਸ਼ ਕੀਤੀ।

ਅਜੀਤ ਡੈਸਕ 26-08-2026
ਡਾਬਾ/ਲੁਹਾਰਾ, 25 ਅਗਸਤ (ਕੁਲਵੰਤ ਸਿੰਘ ਸੱਪਲ)-ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੁਹਾਰਾ ਰੋਡ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਸੁਮਨ ਅਤੇ ਬਲਜੀਤ ਕੌਰ ਦੀ ਸਿਖਲਾਈ ਸਹਿਤ ਗੁਰਪ੍ਰੀਤ ਕੌਰ ਦੀ ਅਗਵਾਈ ਅਧੀਨ ਤੀਜ ਦਾ ਤਿਉਹਾਰ ਤੀਆਂ ਧੂਮਧਾਮ ਨਾਲ ਮਨਾਇਆ। ਅਰਾਧਿਆ ਤ੍ਰਿਪਾਠੀ ਅਤੇ ਪਲਕ ਸ਼ਰਮਾ ਦੇ ਨਾਲ 10ਵੀ ਸ਼੍ਰੇਣੀ ਦੀਆ ਲੜਕੀਆਂ ਨੇ ਗਿੱਧੇ ਵਿਚ ਲੋਕ ਬੋਲੀਆਂ ਨਾਲ ਪੰਜਾਬੀ ਸਭਿਆਚਾਰ ਦੀ ਸੋਹਣੀ ਝਲਕ ਪੇਸ਼ ਕੀਤੀ। ਮਨਦੀਪ ਕੌਰ, ਅੰਸ਼ਕਾ ਅਤੇ ਪ੍ਰਭਜੋਤ ਕੌਰ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਗਿੱਧਿਆਂ ਦੀ ਰਾਣੀ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ ਨਿਯੁਕਤ ਮਹਾ ਮੰਤਰੀ ਰਜਨੀਸ਼ ਧੀਮਾਨ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਸ੍ਰੀ ਪਰਸੂਰਾਮ ਬ੍ਰਾਹਮਣ ਕਲਿਆਣ ਸਭਾ ਦੇ ਚੇਅਰਮੈਨ ਕਮਲ ਸ਼ਰਮਾ ਅਤੇ ਅੰਜਨੀ ਸ਼ਰਮਾ ਵੀ ਪਧਾਰੇ। ਧੀਆਂ ਦੇ ਇਸ ਸਭਿਆਚਾਰਕ ਪ੍ਰੋਗਰਾਮ ਨੂੰ ਦੇਖ ਕੇ ਸਾਰੇ ਪ੍ਰਭਾਵਿਤ ਹੋਏ ਅਤੇ ਬੱਚਿਆਂ ਦੀ ਕਲਾ ਦੇਖ ਆਪਣੇ ਵਲੋਂ ਨਗਦ ਇਨਾਮ ਵੰਡੇ। ਸਕੂਲ ਸਟਾਫ਼ ਵਲੋਂ ਗੁਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਅਤੇ ਰਜਨੀਸ਼ ਧੀਮਾਨ ਦਾ ਧੰਨਵਾਦ ਕੀਤਾ। ਵਿਦਿਆਰਥੀਆਂ, ਸਮੂਹ ਸਟਾਫ਼ ਅਤੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਨੇ ਰਜਨੀਸ਼ ਧੀਮਾਨ ਅਤੇ ਕਮਲ ਸ਼ਰਮਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਖੁਸ਼ੀ ਸ਼ਰਮਾ, ਮਨਜਿੰਦਰਜੀਤ ਕੌਰ, ਮਨਪ੍ਰੀਤ, ਰਜਿੰਦਰ ਕੌਰ, ਨੀਲਮ, ਸੋਨੀ, ਅੰਜੂ ਸ਼ਰਮਾ ਅਤੇ ਰਜਿੰਦਰਪਾਲ ਸਿੰਘ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਖੀਰ ਅਤੇ ਪੂੜਿਆਂ ਦਾ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਜਲੰਧਰ ਦੇ ਪਤੀ-ਪਤਨੀ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।