26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕਰਿਆਨਾ ਦੁਕਾਨ ਤੋਂ ਚੋਰ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਚੋਰੀ ਕਰਕੇ ਹੋਏ ਫ਼ਰਾਰ

ਲੁਧਿਆਣਾ, 25 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਸਰ ਗੰਜ ਮੰਡੀ ਚੌਕ ਵਿਚ ਇਕ ਕਰਿਆਨਾ ਦੁਕਾਨ ਤੋਂ ਚੋਰ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਵਲੋਂ ਕੀਤੀ ਇਹ ਹਰਕਤ ਸੀ.

ਅਜੀਤ ਡੈਸਕ 26-08-2026
ਲੁਧਿਆਣਾ, 25 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਸਰ ਗੰਜ ਮੰਡੀ ਚੌਕ ਵਿਚ ਇਕ ਕਰਿਆਨਾ ਦੁਕਾਨ ਤੋਂ ਚੋਰ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਵਲੋਂ ਕੀਤੀ ਇਹ ਹਰਕਤ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ ’ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ, ਜਦੋਂ ਅਜੇ ਕੁਮਾਰ ਨਾਮੀ ਕਰਿਆਨਾ ਵਪਾਰੀ ਦੀ ਦੁਕਾਨ ਵਿਚ ਚੋਰ ਰੋਸ਼ਨਦਾਨ ਰਾਹੀਂ ਅੰਦਰ ਦਾਖਿਲ ਹੋਏ ਅਤੇ ਦੁਕਾਨ ਵਿਚ ਪਈ 12000 ਦੀ ਨਗਦੀ ਅਤੇ ਪੰਜ ਕਿੱਲੋ ਇਲਾਚੀ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਸਵੇਰੇ ਲੱਗਾ, ਜਦੋਂ ਦੁਕਾਨ ਦਾ ਮਾਲਕ ਅਜੇ ਦੁਕਾਨ ’ਤੇ ਆਇਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਜਦੋਂ ਸੀ.ਸੀ. ਟੀਵੀ ਕੈਮਰੇ ਚੈੱਕ ਕੀਤੇ, ਉਸ ਵਿਚ ਚੋਰ ਰਾਤ ਢਾਈ ਵਜੇ ਦੇ ਕਰੀਬ ਚੋਰੀ ਕਰਦੇ ਦਿਖਾਈ ਦੇ ਰਹੇ ਹਨ। ਹਾਲ ਦੀ ਘੜੀ ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਲੈ ਲਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਚੋਰਾਂ ਦਾ ਸੁਰਾਗ ਨਹੀਂ ਲੱਗਾ ਸੀ।
ਪਿਛਲੀ ਖ਼ਬਰ ਏ. ਐਸ. ਕਾਲਜ, ਖੰਨਾ ਵਿਖੇ ‘ਤ੍ਰਿੰਜਣ ਉਤਸਵ 2026’ ਜੋਸ਼ ਨਾਲ ਮਨਾਇਆ ਅਗਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਜਲੰਧਰ ਦੇ ਪਤੀ-ਪਤਨੀ ਖਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।