28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੀ.ਸੀ.ਸੀ.ਟੀ.ਯੂ. ਯੂਨਿਟ, ਮਾਲਵਾ ਸੈਂਟਰਲ ਕਾਲਜ ਵਲੋਂ ਧਰਨਾ

ਲੁਧਿਆਣਾ, 27 ਅਗਸਤ (ਜਸਵਿੰਦਰ ਸਿੰਘ)- ਪੀ. ਸੀ਼.

ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਮਾਲਵਾ ਸੈਂਟਰਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾਕਟਰ ਤ੍ਰਿਪਤਾ ਅਤੇ ਹੋਰ। ਅਜੀਤ ਤਸਵੀਰ 28-08-2026
ਲੁਧਿਆਣਾ, 27 ਅਗਸਤ (ਜਸਵਿੰਦਰ ਸਿੰਘ)- ਪੀ.ਸੀ਼.ਸੀ.ਟੀ.ਯੂ. ਯੂਨਿਟ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵੱਲੋਂ ਸਾਂਝਾ ਫਰੰਟ ਅਤੇ ਸਾਂਝਾ ਸਰਕਾਰੀ ਕਰਮਚਾਰੀ ਮੋਰਚਾ ਦੇ ਸਮਰਥਨ ਵਿੱਚ ਧਰਨਾ ਆਯੋਜਿਤ ਕੀਤਾ ਗਿਆ। ਇਸ ਧਰਨੇ ਦਾ ਉਦੇਸ਼ ਸੂਬੇ ਦੇ ਸਰਕਾਰੀ ਅਤੇ ਗ੍ਰਾਂਟ-ਇਨ-ਏਡ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਅਤੇ ਜਾਇਜ਼ ਮੰਗਾਂ ਨੂੰ ਉਠਾਉਣਾ ਸੀ। ਮੁੱਖ ਮੰਗਾਂ ਵਿੱਚ 60% ਡੀ.ਏ. ਲਾਗੂ ਕਰਨਾ, ਸਾਲ 2023 ਤੋਂ ਲੰਬਿਤ 18% ਡੀ.ਏ. ਦੇ ਬਕਾਏ ਜਾਰੀ ਕਰਨਾ, 15 ਜਨਵਰੀ 2015 ਅਤੇ 17 ਜੁਲਾਈ 2020 ਦੀਆਂ ਨੋਟੀਫਿਕੇਸ਼ਨਾਂ ਵਾਪਸ ਲੈਣਾ ਅਤੇ ਗ੍ਰਾਂਟ-ਇਨ-ਏਡ ਸੰਸਥਾਵਾਂ ਦੇ ਸਾਰੇ ਅਧਿਆਪਕਾਂ ਲਈ 7ਵਾਂ ਤਨਖ਼ਾਹ ਸਕੇਲ ਅਤੇ ਸੇਵਾ ਸ਼ਰਤਾਂ ਲਾਗੂ ਕਰਨਾ ਸ਼ਾਮਲ ਹੈ। ਯੂਨਿਟ ਦੇ ਪ੍ਰਧਾਨ ਡਾ. ਅਵਨਿੰਦਰ ਪ੍ਰੀਤ ਸਿੰਘ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 60% ਡੀ.ਏ. ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਰਾਜ ਯੂਨਿਟ ਦੇ ਸਕੱਤਰ ਡਾ. ਸੁਖਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਸੀਏਐਸ ਸਕੀਮ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ 60% ਡੀ.ਏ.ਲਾਗੂ ਕਰਨਾ ਚਾਹੀਦਾ ਹੈ। ਡਾ. ਤ੍ਰਿਪਤਾ, ਕਾਰਜਕਾਰੀ ਪ੍ਰਿੰਸੀਪਲ ਅਤੇ ਯੂਨਿਟ ਦੀ ਮੈਂਬਰ, ਨੇ ਮੰਗ ਕੀਤੀ ਕਿ ਸੂਬੇ ਵਿੱਚ ਗੁਣਵੱਤਾਪੂਰਨ ਅਤੇ ਕਿਫ਼ਾਇਤੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਗ੍ਰਾਂਟ-ਇਨ-ਏਡ ਕਾਲਜਾਂ ਵਿੱਚ 95% ਗ੍ਰਾਂਟ-ਇਨ-ਏਡ ਸਕੀਮ ਮੁੜ ਬਹਾਲਕਰਨੀ ਚਾਹੀਦੀ ਹੈ। ਡਾ. ਗੁਰਮੀਤ ਸਿੰਘ, ਸਾਬਕਾ ਫੈਲੋ, ਪੰਜਾਬ ਯੂਨੀਵਰਸਿਟੀ ਅਤੇ ਯੂਨਿਟ ਦੇ ਮੈਂਬਰ, ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹਾਲੀਆ ਫ਼ੈਸਲੇ ਵਿੱਚ ਤਨਖ਼ਾਹ ਸਕੇਲ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਰਾਜ ਸਰਕਾਰ ਨੂੰ ਨੋਟੀਫਿਕੇਸ਼ਨ ਤੁਰੰਤ ਵਾਪਸ ਲੈ ਕੇ ਸਾਰੇ ਕਰਮਚਾਰੀਆਂ ਲਈ ਤਨਖ਼ਾਹ ਸਕੇਲ ਵਿੱਚ ਸਮਾਨਤਾ ਯਕੀਨੀ ਬਣਾਉਣੀ ਚਾਹੀਦੀ ਹੈ। ਡਾ. ਨੀਰਜ ਕੁਮਾਰ, ਯੂਨਿਟ ਦੇ ਮੈਂਬਰ ਡੈਲੀਗੇਟ, ਨੇ ਕਿਹਾ ਕਿ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਅਤੇ ਸਾਰੇ ਕਰਮਚਾਰੀਆਂ ਨੂੰ ਚੋਣ/ਨਿਯੁਕਤੀ ਦੀ ਮਿਤੀ ਤੋਂ ਸੇਵਾ ਅਤੇ ਆਰਥਿਕ ਲਾਭ ਪ੍ਰਦਾਨ ਕਰਨੇ ਚਾਹੀਦੇ ਹਨ। ਡਾ. ਰੇਖਾ, ਯੂਨਿਟ ਦੀ ਮੈਂਬਰ ਡੈਲੀਗੇਟ, ਨੇ ਸਰਕਾਰ ਤੋਂ 2016 ਤੋਂ ਲੰਬਿਤ 7ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਬਿਨਾਂ ਬਿੱਲ ਦਵਾਈਆਂ ਮਿਲਣ ’ਤੇ ਮੈਡੀਕਲ ਸਟੋਰ ਸੀਲ ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ’ਚ ਨੌਜਵਾਨ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।