31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਿਲਾਪ ਦਿਹਾੜੇ ’ਤੇ ਸਦਭਾਵਨਾ ਯਾਤਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਅਜੀਤ ਦੇ ਪੱਤਰਕਾਰ ਅਤੇ ਗੀਤਕਾਰ ਪਾਲਾ ਰਾਜੇਵਾਲੀਆ ਨੂੰ ਸਦਮਾ , ਮਾਤਾ ਸਵਰਗਵਾਸ

ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਪ੍ਰਧਾਨ ਫਾਊਂਡੇਸ਼ਨ ਪੰਜਾਬ ਕਰਨੈਲ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰਕਬਾ ਭਵਨ ਤੋਂ ਸਦਭਾਵਨਾ ਯਾਤਰਾ ਸ਼ੁਰੂ ਹੋਈ। ਇਹ ਯਾਤਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦਾ 318ਵਾਂ ਦਿਹਾੜਾ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ 3 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਦੇ ਭੋਗ ਪਾ ਕੇ ਗੁਰਦੁਆਰਾ ਬੰਦਾ ਘਾਟ ਵਿਖੇ ਦੀਵਾਨ ਸਜਾ ਕੇ ਮਨਾਏਗੀ।

ਅਜੀਤ ਡੈਸਕ 31-08-2026
ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਪ੍ਰਧਾਨ ਫਾਊਂਡੇਸ਼ਨ ਪੰਜਾਬ ਕਰਨੈਲ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਰਕਬਾ ਭਵਨ ਤੋਂ ਸਦਭਾਵਨਾ ਯਾਤਰਾ ਸ਼ੁਰੂ ਹੋਈ। ਇਹ ਯਾਤਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦਾ 318ਵਾਂ ਦਿਹਾੜਾ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ 3 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਦੇ ਭੋਗ ਪਾ ਕੇ ਗੁਰਦੁਆਰਾ ਬੰਦਾ ਘਾਟ ਵਿਖੇ ਦੀਵਾਨ ਸਜਾ ਕੇ ਮਨਾਏਗੀ। ਇਸ ਸਮੇਂ ਲੁਧਿਆਣਾ ਵਿਖੇ ਵੱਖ ਵੱਖ ਸਥਾਨਾਂ ’ਤੇ ਜਥੇ ਦਾ ਸਵਾਗਤ ਕਰਨ ਲਈ ਗੁਰਨਾਮ ਸਿੰਘ ਕਲੇਰ, ਨਿਰਮਲ ਕੈੜਾ, ਰਾਜੂ ਬਾਜੜਾ, ਹਰਪ੍ਰੀਤ ਸਿੰਘ ਬੇਦੀ, ਪਰਮਜੀਤ ਸਿੰਘ, ਜਸਬੀਰ ਸਿੰਘ ਰਾਣਾ ਝਾਂਡੇ, ਜਗਦੀਸ਼ ਸਿੰਘ ਬਿੱਟੂ, ਜੋਗਾ ਸਿੰਘ ਮਾਨ, ਪ੍ਰੀਤੀ ਰਾਜ ਸਿੰਘ ਬੱਸੀਆਂ, ਮਨਜੀਤ ਸਿੰਘ ਝੱਮਟ, ਡਾ ਨਰੂਲਾ, ਗਗਨਦੀਪ ਬਾਵਾ, ਮਨੀ ਖੀਵਾ, ਹਰਜੋਤ ਸਿੰਘ ਕਾਲੜਾ, ਮੰਨਤ ਉਬਾਰਾਏ ਹਾਜ਼ਰ ਸਨ, ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਦੇ ਜਥੇ ਦਾ ਸਵਾਗਤ ਕੀਤਾ, ਵੇਰਕਾ ਦਾ ਦੁੱਧ, ਲੱਸੀ, ਮਠਿਆਈ ਭੇਟ ਕਰਕੇ ਹਾਰ ਪਾ ਕੇ ਜਥੇ ਦਾ ਭਰਵਾਂ ਸਵਾਗਤ ਕੀਤਾ। ਇਸ ਸਮੇਂ ਸੰਤ ਸੁਖਬੀਰ ਸਿੰਘ ਨੇ ਕਿਹਾ ਕਿ ਇਹ ਇਤਿਹਾਸਿਕ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਸਿਦਕ, ਸ਼ਰਧਾ, ਸਤਿਕਾਰ ਅਤੇ ਨਿਮਰਤਾ ਨਾਲ 21 ਸਾਲ ਤੋਂ ਮਨਾਉਣਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਥਾ 21 ਸਾਲ ਤੋਂ ਸੱਚਖੰਡ ਐਕਸਪ੍ਰੈਸ ਟਰੇਨ ਰਾਹੀਂ ਜਾ ਰਿਹਾ ਹੈ, ਹੁਣ ਪਹਿਲੀ ਵਾਰ ਏ.ਸੀ ਬੱਸ ਰਾਹੀਂ ਜਾ ਰਿਹਾ ਹੈ ਜੋ ਆਗਰਾ, ਇੰਦੌਰ, ਗਵਾਲੀਅਰ, ਉਜੈਨ, ਭਗਤ ਧੰਨਾ ਜੀ, ਨਾਨਕ ਝੀਰਾ ਦੇ ਵੀ ਦਰਸ਼ਨ ਕਰੇਗਾ। 30 ਐਲਡੀਐਚ05 ਲੁਧਿਆਣਾ ਪਹੁੰਚਣ ’ਤੇ ਯਾਤਰਾ ਦਾ ਸਵਾਗਤ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ-ਸੇਵਕ ਸਿੰਘ
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੈਣੀ ਨੂੰ ਲਗਾਇਆ ਹਲਕਾ ਸਾਹਨੇਵਾਲ ਦਾ ਇੰਚਾਰਜ ਪੰਜਾਬ ਸਰਕਾਰ ਟਕਰਾਅ ਦੀ ਨੀਤੀ ਛੱ... ਅਗਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੀ ਨ ਕ ਦੀ ਅਤੇ ਗਹਿਣੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।